ਫ਼ਾਜ਼ਿਲਕਾ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਮੈਜਿਸਟਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਹੈ ਕਿ ਕੋਰੋਨਾ ਵਾਇਰਸ ਨਾਲ ਪੀੜ੍ਹਤ ਮ੍ਰਿਤਕ ਦੀ
ਦੇਹ ਦਾ ਸਸਕਾਰ ਕਰਨ ਲਈ ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨਵੀਂ ਦਿੱਲੀ ਵੱਲੋਂ ਜਾਰੀ ਕੋਵਿਡ-19 ਗਾਈਡਲਾਇਨਜ਼ ਆਨ ਡੈਡ ਬਾਡੀ ਮੈਨਜਮੈਂਟ ਅਤੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪੱਤਰ ਨੂੰ ਮੁੱਖ ਰੱਖਦੇ ਹੋਏ ਕੋਰੋਨਾ ਵਾਇਰਸ ਪੀੜ੍ਹਤ ਮਰੀਜ ਦੀ ਮੋਤ ਹੋ ਜਾਣ ਦੀ ਸੂਰਤ ਵਿਚ ਉਸ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਲਈ ਹਦਾਇਤਾ ਜਾਰੀ ਕੀਤੀਆਂ ਗਈਆ ਹਨ।
ਜਾਰੀ ਹੁਕਮਾਂ ’ਚ ਉਨ੍ਹਾਂ ਕਿਹਾ ਕਿ ਇਹ ਕਿ ਕੋਰੋਨਾ ਵਾਇਰਸ ਪੀੜਤ ਵਿਅਕਤੀਆਂ ਦੀ ਮੋਤ ਹੋਣ ਜਾਣ ਉਪਰੰਤ ਮ੍ਰਿਤਕ ਦੀ ਦੇਹ, ਪਰਿਵਾਰ ਦੇ ਮੈਂਬਰਾਂ ਵਲੋਂ ਹੀ ਸਬੰਧਤ ਹਸਪਤਾਲ ਤੋਂ ਪ੍ਰਾਪਤ ਕੀਤੀ ਜਾਵੇਗੀ ਅਤੇ ਸ਼ਮਸਾਨ ਘਾਟ ਵਿੱਚ ਅੰਤਿਮ ਸਸਕਾਰ ਪਰਿਵਾਰ ਵਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਰਕਾਰੀ ਗਠਿਤ ਕਮੇਟੀ ਦੀ ਹਾਜਰੀ ਵਿੱਚ ਕਰਨਾ ਲਾਜ਼ਮੀ ਹੋਵੇਗਾ।ਇਸ ਤੋਂ ਇਲਾਵਾ ਅਗਰ ਮ੍ਰਿਤਕ ਦੇ ਪਰਿਵਾਰ ਦਾ ਮੈਂਬਰ, ਮ੍ਰਿਤਕ ਦੀ ਲਾਸ਼ ਸਸਕਾਰ ਕਰਨ ਲਈ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਅਜਿਹੀ ਸਥਿਤੀ ਵਿਚ ਸਬੰਧਤ ਹਸਪਤਾਲ ਦੇ ਡਾਕਟਰ/ਮੈਡੀਕਲ ਸੁਪਰਡੰਟ ਵਲੋਂ ਇਸ ਬਾਰੇ ਸਬੰਧਤ ਥਾਣੇ ਦੇ ਮੁੱਖ ਅਫਸਰ ਨੂੰ ਲਿਖਤੀ ਸੂਚਨਾ ਭੇਜੀ ਜਾਵੇਗੀ।
ਇਹ ਕਿ ਸਬੰਧਤ ਡਾਕਟਰ/ਮੈਡੀਕਲ ਸੁਪਰਡੈਂਟ ਵਲੋਂ ਸੂਚਨਾ ਮਿਲਣ ਉਪਰੰਤ ਥਾਣੇ ਦਾ ਮੁੱਖੀ ਜਾਂ ਉਸ ਵਲੋਂ ਨਿਯੁੱਕਤ ਕੀਤੇ ਗਿਆ ਅਧਿਕਾਰੀ ਤੁਰੰਤ ਕਾਨੂੰਨ/ਨਿਯਮਾਂ ਦੀਆਂ ਧਾਰਾਵਾਂ ਨੂੰ ਮੁੱਖ ਰੱਖਦੇ ਹੋਏ, ਪੜਤਾਲ/ਲੋੜੀਂਦੀ ਕਾਰਵਾਈ ਕਰਨ ਉਪਰੰਤ, ਜੇਕਰ ਪਾਇਆ ਜਾਂਦਾ ਹੈ ਕਿ ਮ੍ਰਿਤਕ ਦਾ ਕੋਈ ਵੀ ਪਰਿਵਾਰਕ ਮੈਬਰ ਜਾਂ ਮਿੱਤਰ ਮ੍ਰਿਤਕ ਦੀ ਦੇਹ ਨੂੰ ਸਸਕਾਰ ਕਰਨ ਲਈ ਤਿਆਰ ਨਹੀਂ ਹਨ ਤਾਂ ਸਬੰਧਤ ਥਾਣਾ ਮੁੱਖੀ ਮ੍ਰਿਤਕ ਦੇਹ ਨੂੰ ਅਨਕਲੇਮ ਡੈਂਡ ਬਾਡੀ ਤਸੱਵਰ ਕਰਦੇ ਹੋਏ, ਮ੍ਰਿਤਕ ਦੀ ਦੇਹ ਦਾ ਸਸਕਾਰ ਕਰਵਾਉਣ ਲਈ ਕਾਰਵਾਈ ਆਰੰਭ ਕਰੇਗਾ।
ਕੋਰੋਨਾ ਵਾਇਰਸ ਮ੍ਰਿਤਕ ਦੀ ਦੇਹ ਦਾ ਸਸਕਾਰ ਕਰਨ ਲਈ ਕਮੇਟੀ ਗਠਿਤ ਕੀਤੀ ਜਾਦੀ ਹੈ ਜਿਸ ਵਿੱਚ ਡਿਊਟੀ ਮੈਜਸਟਰੇਟ, ਜੋ ਸਬੰਧਤ ਉਪ ਮੰਡਲ ਮੈਜਿਸਟਰੇਟ, ਵਲੋਂ ਤਾਇਨਾਤ ਕੀਤਾ ਜਾਵੇਗਾ। ਸਬੰਧਤ ਥਾਣੇ ਦਾ ਮੁੱਖ ਥਾਣਾ ਅਫਸਰ ਜਾਂ ਉਸ ਵੱਲੋਂ ਅਧਿਕਾਰਤ ਕੀਤਾ ਗਿਆ, ਪੁਲਿਸ ਅਫਸਰ। ਨਗਰ ਨਿਗਮ, ਨਗਰ ਪੰਚਾਇਤ, ਨਗਰ ਕੌਂਸਲ ਵਲੋਂ ਗਠਿਤ ਕੀਤੀ ਗਈ ਕਮੇਟੀ ਦੇ ਸਮੂਹ ਮੈਂਬਰ। ਸਬੰਧਤ ਸ਼ਮਸ਼ਾਨ ਘਾਟ ਦਾ, ਉਹ ਕਰਮਚਾਰੀ, ਜੋ ਮ੍ਰਿਤਕ ਦੇਹ ਦਾ ਸਸਕਾਰ ਕਰਵਾਉਂਦਾ ਹੈ।ਪਰਿਵਾਰ ਦੀ ਇੱਛਾ ਮੁਤਾਬਕ ਸਬੰਧਤ, ਪਰਿਵਾਰ ਦੇ ਉਹ ਮੈਂਬਰ, ਜਿਨ੍ਹਾਂ ਨੇ ਮ੍ਰਿਤਕ ਦੇਹ ਨੂੰ ਅਗਨੀ ਭੇਂਟ ਕਰਨੀ ਹੋਵੇ।ਇਹ ਕਿ ਉਕਤ ਗਠਿਤ ਕੀਤੀ ਗਈ ਕਮੇਟੀ ਇਸ ਗੱਲ ਦਾ ਪੂਰਾ ਖਿਆਲ ਰੱਖੇਗੀ ਕਿ ਕੋਰੋਨਾ ਵਾਇਰਸ ਨਾਲ ਪੀੜ੍ਹਤ ਮ੍ਰਿਤਕ ਦੀ ਦੇਹ ਦਾ ਸਸਕਾਰ ਪਰਿਵਾਰ ਦੀਆ ਪਹਿਲਾਂ ਤੋਂ ਚੱਲੀਆਂ ਆ ਰਹੀਆਂ ਰੀਤੀ-ਰਿਵਾਜਾਂ, ਜੋ ਕੇਵਲ ਸ਼ਮਸ਼ਾਨ ਘਾਟ ਵਿੱਚ ਚੱਲਦੀਆਂ ਹਨ ਤੋਂ ਇਲਾਵਾ ਸਰਕਾਰ ਦੀਆਂ ਹਦਾਹਿਤਾਂ/ ਗਾਇਡਲਾਇਨਜ਼ ਮੁਤਾਬਿਕ ਕੀਤਾ ਜਾਵੇਗਾ।
ਸਸਕਾਰ ਕਰਨ ਵਾਲੀ ਟੀਮ ਦੇ ਸਮੂੂਹ ਮੈਂਬਰਾਂ ਨੂੰ ਸਿਵਲ ਸਰਜਨ ਫਾਜ਼ਿਲਕਾ ਵਲੋਂ ਲੋੜ ਅਨੁਸਾਰ ਨਿੱਜੀ ਸੁਰੱਖਿਆ ਉਪਕਰਣ ਸਪਲਾਈ ਕੀਤੀ ਜਾਵੇਗੀ ਅਤੇ ਸਸਕਾਰ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਟੀਮ ਨੂੰ ਟੇ੍ਰਨਿੰਗ ਵੀ ਦੇਣਗੇ।ਇਹ ਕਿ ਸਬੰਧਤ ਹਸਪਤਾਲ ਦਾ ਡਾਕਟਰ/ਮੈਡੀਕਲ ਸੁਪਰਡੰਟ ਮ੍ਰਿਤਕ ਦੀ ਦੇਹ ਨੂੰ ਵਿਸ਼ੇਸ ਐਬੂਲੈਂਸ ਰਾਹੀਂ ਭਾਰਤ ਸਰਕਾਰ/ਪੰਜਾਬ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਮੰਤਵ ਲਈ ਨਿਰਧਾਰਤ ਕੀਤੇ ਗਏ, ਸ਼ਮਸ਼ਾਨ ਘਾਟ ਵਿਚ ਪਹੁੰਚਾਉਣ ਲਈ ਜ਼ਿੰਮੇਵਾਰ ਹੋਣਗੇ।
ਜਾਰੀ ਹੁਕਮਾਂ ਅਨੁਸਾਰ ਕੋਰੋਨਾ ਵਾਇਰਸ ਨਾਲ ਪੀੜ੍ਹਤ ਮ੍ਰਿਤਕ ਦੀ ਦੇਹ ਦਾ ਸਸਕਾਰ ਕਰਨ ਲਈ ਫ਼ਾਜ਼ਿਲਕਾ ਵਿਖੇ ਸ੍ਰੀ ਸੇਵਕ ਸਭਾ ਸ਼ਿਵਪੂਰੀ ਬਾਰਡਰ ਰੋਡ ਜਿਸ ਦੇ ਇੰਚਾਰਜ ਨਰਿੰਦਰ ਕੁਮਾਰ, ਅਬੋਹਰ ਵਿਖੇ ਮੇਨ ਸ਼ਿਵਪੁਰੀ ਇੰਦਰਾ ਨਗਰੀ ਰੋਡ ਨੇੜੇ ਡਿਸਪੋਜਲ ਸ਼ਮਸ਼ਾਨ ਘਾਟ ਦੇ ਇੰਚਾਰਜ ਰਾਜ ਕੁਮਾਰ ਕੁੰਡਲ ਅਤੇ ਜਲਾਲਾਬਾਦ ਵਿਖੇ ਸੁਖਧਾਮ ਸਭਾ ਸ਼ਮਸ਼ਾਨ ਘਾਟ ਦੇ ਇੰਚਾਰਜ ਮੋਹਨ ਲਾਲ ਨੂੰ ਨਿਯੁੱਕਤ ਕੀਤਾ ਗਿਆ ਹੈ।
ਕੋਰੋਨਾ ਵਾਇਰਸ ਨਾਲ ਪੀੜ੍ਹਤ ਮ੍ਰਿਤਕ ਦੀ ਦੇਹ ਦਾ ਸਸਕਾਰ ਕਰਨ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ, ਜਿਲ੍ਹਾ ਫਾਜਿਲਕਾ ਨੋਡਲ ਅਫਸਰ ਹੋਣਗੇ, ਜੋ ਸਾਰੇ ਪ੍ਰਬੰਧਾਂ ਨੂੰ ਪਹਿਲਾਂ ਤੋਂ ਹੀ ਮੁਕੰਮਲ ਕਰਨਗੇ।ਇਸ ਤੋਂ ਇਲਾਵਾ ਨੋਡਲ ਅਫਸਰ ਟੀਮ ਦੇ ਸਾਰੇ ਮੈਂਬਰਾਂ ਨੂੰ ਸਰਕਾਰ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਕੋਰੋਨਾ ਵਾਇਰਸ ਨਾਲ ਪੀੜ੍ਹਤ ਮ੍ਰਿਤਕ ਦੇਹ ਦਾ ਸਸਕਾਰ ਕੀਤਾ ਜਾਣਾ ਹੈ, ਦੀ ਪੂਰੀ ਟੇ੍ਰਨਿੰਗ ਦੇਣਗੇ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media