ਭੀਖੀ, 26 ਅਪ੍ਰੈਲ (ਪੰਜਾਬ ਪੋਸਟ – ਕਮਲ ਕਾਂਤ) – ਵਿਰਸਾ ਸੰਭਾਲ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਭੀਖੀ ਨੇ ਪੱਤਰਕਾਰਾਂ ਨੂੰ
ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਸਾਇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਗੁਰਬਾਣੀ ਮੁਕਾਬਲੇ ਚੱਲ ਰਹੇ ਸਨ।ਉਨ੍ਹਾਂ ਦਾ ਫਾਇਨਲ ਮੁਕਾਬਲਾ ਅਤੇ ਮਹਾਨ ਗੁਰਮਤਿ ਸਮਾਗਾਮ 26 ਅਪ੍ਰੈਲ ਨੂੰ ਰੱਖਿਆ ਗਿਆ ਸੀ, ਉਸ ਪ੍ਰੋਗਰਾਮ ਨੂੰ “ਕਰੋਨਾ ਵਾਇਰਸ” ਦੇ ਕਾਰਨ ਅਣਮਿਥੇ ਸਮੇਂ ਤੱਕ ਅੱਗੇ ਪਾ ਦਿੱਤਾ ਗਿਆ ਹੈ।ਜਦੋਂ ਵੀ ਸਰਕਾਰ ਵਲੋਂ ਵੱਡੇ ਸਮਾਗਾਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਮੁੜ ਵਿਚਾਰ ਕਰਕੇ ਪ੍ਰੋਗਰਾਮ ਦੀ ਤਰੀਖ ਮਿਥੀ ਜਾਵੇਗੀ ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media