ਅੰਮ੍ਰਿਤਸਰ/ ਚੰਡੀਗੜ੍ਹ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ ਹਿਜ਼ਬੁਲ ਮੁਜ਼ਾਹਦੀਨ ਦੇ ਇੱਕ ਕਾਰਕੁੰਨ ਨੂੰ ਗ੍ਰਿਫਤਾਰ ਕਰਨ ਦਾ
ਦਾਅਵਾ ਕੀਤਾ ਹੈ।ਪੰਜਾਬ ਦੇ ਡੀ.ਜੀ.ਪੀ ਦਿਨਕਰ ਗੁਪਤਾ ਨੇ ਜਾਰੀ ਬਿਆਨ ਵਿੱਚ ਕਿਹਾ ਹੈ ਕਿ 25 ਅਪ੍ਰੈਲ ਦੀ ਸ਼ਾਮ ਨੂੰ ਸਥਾਨਕ ਮੈਟਰੋ ਮਾਰਟ ਨੇੜੇ ਗਸ਼ਤ ਕਰ ਰਹੀ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਦੀ ਟੁੱਕੜੀ ਵਲੋਂ ਜਿਸ ਅੱਤਵਾਦੀ ਨੂੰ 29 ਲੱਖ ਦੀ ਨਕਦੀ ਸਮੇਤ ਕਾਬੂ ਕੀਤਾ ਗਿਆ।ਉਸ ਦੀ ਪਛਾਣ ਜੰਮੂ ਕਸ਼ਮੀਰ ਦੇ ਪੁਲਵਾਮਾ ਇਲਾਕੇ ਦੇ ਆਵੰਤੀਪੁਰਾ ਪੁਲਿਸ ਸਟੇਸ਼ਨ ਤਹਿਤ ਪੈਂਦੇ ਨੌਗਾਓਂ ਵਾਸੀ ਹਿਲਾਲ ਅਹਿਮਦ ਵਾਗ ਵਜੋਂ ਹੋਈ ਹੈ।ਉਨਾਂ ਕਿਹਾ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਹਿਲਾਲ ਅਹਿਮਦ ਨੂੰ ਕਸ਼ਮੀਰ ਘਾਟੀ ਦੇ ਹਿਜ਼ਬੁਲ ਮੁਜ਼ਾਹਦੀਨ ਮੁਖੀ ਰਿਆਜ਼ ਅਹਿਮਦ ਨੈਕੂ ਨੇ ਆਪਣੇ ਟਰੱਕ ‘ਤੇ ਕਿਸੇ ਵਿਅਕਤੀ ਕੋਲੋਂ ਪੈਸੇ ਲੈਣ ਭੇਜਿਆ ਸੀ।ਉਨਾਂ ਕਿਹਾ ਕਿ ਚਿੱਟੇ ਰੰਗ ਦੇ ਦੋਪਹੀਆ ਵਾਹਣ ‘ਚ ਆਏ ਇੱਕ ਅਣਪਛਾਤੇ ਵਿਅਕਤੀ ਵਲੋਂ ਉਸ ਨੂੰ ਉਕਤ ਰਕਮ ਦਿੱਤੀ ਗਈ।ਉਨਾਂ ਕਿਹਾ ਕਿ ਟਰੱਕ ਵਿੱਚ ਹਿਲਾਲ ਦੇ ਨਾਲ ਆਇਆ ਉਸ ਦਾ ਸਾਥੀ ਰਈਸ ਅਹਿਮਦ ਅਨੰਤਨਾਗ ਜਿਲੇ ਦੇ ਬਿਜਬੇਹਾਰਾ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।ਪੁਲਿਸ ਵਲੋਂ ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਥਾਣਾ ਸਦਰ ਵਿਖੇ ਕੇਸ ਦਰਜ਼ ਕਰ ਲਿਆ ਗਿਆ ਹੈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media