Thursday, July 9, 2026

ਬਠਿੰਡਾ ਜਿਲ਼੍ਹੇ ਵਿਚੋਂ ਮੰਗਲਵਾਰ ਨੂੰ ਲਏ 74 ਨਵੇਂ ਸੈਂਪਲ

ਹਰਿਆਣਾ ਨਾਲ ਲੱਗਦੀ ਅੰਤਰਰਾਜੀ ਸਰਹੱਦ ‘ਤੇ ਚੌਕਸੀ ਵਧਾਈ

ਬਠਿੰਡਾ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜਿਲ਼੍ਹੇ ਵਿਚੋਂ ਐਤਵਾਰ ਨੂੰ ਲਏ ਗਏ 42 ਨਮੂਨਿਆਂ ਵਿਚੋਂ 37 ਦੀ ਰਿਪੋਟ ਨੈਗੇਟਿਗ ਪ੍ਰਾਪਤ ਹੋਈ ਹੈ।ਇਹ B. Sri Niwasan Dc Bathindaਜਾਣਕਾਰੀ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਲਏ ਨਮੂਨਿਆਂ ਵਿਚੋਂ 5 ਦੀ ਅਤੇ ਸੋਮਵਾਰ ਨੂੰ ਲਏ 59 ਨਮੂਨਿਆਂ ਦੀ ਰਿਪੋਰਟ ਆਉਣੀ ਬਕਾਇਆ ਹੈ।ਇਸ ਤੋਂ ਬਿਨ੍ਹਾਂ ਮੰਗਲਵਾਰ ਨੂੰ 74 ਨਵੇਂ ਨਮੂਨੇ ਲਏ ਗਏ ਹਨ।ਉਨ੍ਹਾਂ ਨੇ ਜਿਲ੍ਹਾ ਵਾਸੀਆਂ ਨੂੰ ਕਰਫਿਊ ਦੀ ਸਖਤੀ ਨਾਲ ਪਾਲਣਾ ਦੀ ਅਪੀਲ ਕੀਤੀ ਹੈ।
                  ਇਸੇ ਤਰਾਂ ਜਿਲ੍ਹੇ ਦੀਆਂ ਹਰਿਆਣਾ ਨਾਲ ਲੱਗਦੀਆਂ ਹੱਦਾਂ ‘ਤੇ ਚੌਕਸੀ ਹੋਰ ਵਧਾ ਕੇ ਇਥੇ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ, ਜੋ ਕਿ ਆਉਣ ਵਾਲਿਆਂ ਸਬੰਧੀ ਸਾਰੇ ਵੇਰਵੇ ਇਕੱਤਰ ਕਰਨ ਦੇ ਨਾਲ-ਨਾਲ ਉਨ੍ਹਾਂ ਦਾ ਮੈਡੀਕਲ ਚੈਕਅਪ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਨੂੰ ਕੋਵਿਡ ਦੇ ਲੱਛਣ ਪਾਏ ਜਾਣਗੇ ਤਾਂ ਤੁਰੰਤ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਜਾਵੇਗਾ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …