Thursday, July 9, 2026

ਪਿੰਡ ਮੋਰਾਂਵਾਲੀ ‘ਚ ਸਾਹਮਣੇ ਆਇਆ ਅੱਜ ਇਕ ਹੋਰ ਕੋਰੋਨਾ ਪੋਜ਼ੀਟਿਵ ਕੇਸ – ਸਿਵਲ ਸਰਜਨ

ਕਿਹਾ ਹੁਣ ਤੱਕ ਲਏ ਗਏ 465 ਸੈਂਪਲਾਂ `ਚੋਂ 391 ਨੈਗੇਟਿਵ

ਹੁਸ਼ਿਆਰਪੁਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਪਿੰਡ ਮੋਰਾਂਵਾਲੀ ਵਿਖੇ ਇਕ ਪੋਜ਼ੀਟਿਵ ਕੇਸ Corona 1ਸਾਹਮਣੇ ਆਇਆ ਹੈ।ਉਨਾਂ ਦੱਸਿਆ ਕਿ ਪੇਸ਼ੇ ਵਜੋਂ ਟੈਕਸੀ ਡਰਾਈਵਰ ਜੀਵਨ ਸਿੰਘ (48) ਨਾਂਅ ਦਾ ਇਹ ਵਿਅਕਤੀ 38 ਦਿਨਾਂ ਤੋਂ ਸ੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਰਹਿ ਰਿਹਾ ਸੀ ਅਤੇ 25 ਅਪ੍ਰੈਲ ਨੂੰ ਸ਼ਰਧਾਲੂਆਂ ਨਾਲ ਪਿੰਡ ਮੋਰਾਂਵਾਲੀ ਵਿਖੇ ਪਹੁੰਚਾਇਆ ਸੀ।ਉਨਾਂ ਦੱਸਿਆ ਕਿ ਇਸ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰ ਲਿਆ ਗਿਆ ਹੈ।ਇਸ ਤੋਂ ਇਲਾਵਾ ਇਸ ਵਿਅਕਤੀ ਨਾਲ ਜਿੰਨੀ ਸੰਗਤ ਸ੍ਰੀ ਹਜ਼ੂਰ ਸਾਹਿਬ ਤੋਂ ਆਈ ਸੀ, ਉਨਾਂ ਦੇ ਸੰਪਰਕ ਵਾਲੇ 35 ਵਿਅਕਤੀਆਂ ਦੇ ਉਸੇ ਦਿਨ ਹੀ ਸੈਂਪਲ ਲਏ ਗਏ ਸਨ, ਜਿਨਾਂ ਵਿੱਚੋਂ 26 ਸੈਪਲਾਂ ਦਾ ਰਿਜ਼ਲਟ ਆ ਗਿਆ ਹੈ, ਜਿਸ ਵਿੱਚੋਂ 25 ਨੈਗੇਟਿਵ ਆਏ ਹਨ ਅਤੇ ਉਕਤ ਇਕ ਪੋਜ਼ੀਟਿਵ ਕੇਸ ਸਾਹਮਣੇ ਆਇਆ ਹੈ।ਉਕਤ ਵਿੱਚੋਂ 9 ਸੈਂਪਲਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
                    ਸਿਵਲ ਸਰਜਨ ਜਸਵੀਰ ਸਿੰਘ ਨੇ ਹੁਣ ਤੱਕ ਦੀ ਰਿਪੋਰਟ ਸਾਂਝੀ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਕੋਵਿਡ-19 ਸਬੰਧੀ ਹੁਣ ਤੱਕ 465 ਸੈਂਪਲ ਲਏ ਗਏ ਹਨ, ਜਿਨਾਂ ਵਿਚੋਂ 391 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, 74 ਸੈਂਪਲਾਂ ਦੀ ਰਿਪੋਰਟ ਅਜੇ ਤੱਕ ਆਉਣੀ ਬਾਕੀ ਹੈ।ਉਨਾਂ ਦੱਸਿਆ ਕਿ ਹੁਣ ਤੱਕ ਉਕਤ ਸਮੇਤ 7 ਪੋਜ਼ੀਟਿਵ ਕੇਸ ਸਾਹਮਣੇ ਆਏ ਹਨ, ਜਿਨਾਂ ਵਿੱਚੋਂ 4 ਮਰੀਜ਼ ਪੂਰੀ ਤਰਾਂ ਠੀਕ ਹੋ ਚੁੱਕੇ ਹਨ ਅਤੇ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ।ਉਨਾਂ ਕਿਹਾ ਕਿ ਹੁਣ ਨਵੇਂ ਪੋਜ਼ੀਟਿਵ ਕੇਸ ਸਮੇਤ 2 ਪੋਜ਼ੀਟਿਵ ਮਰੀਜ਼ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …