Monday, March 16, 2026

ਸਮਰਾਟ ਕਾਰਡ ਰਾਸ਼ਨ ਧਾਰਕਾਂ ਨੂੰ 3 ਮਹੀਨੇ ਦੀ ਕਣਕ ਤੇ ਦਾਲ ਵੰਡਣ ਦੀ ਸ਼ੁਰੂਆਤ – ਵਿਧਾਇਕ ਪਿੰਕੀ

ਕਿਹਾ ਪਿੰਡ ਆਂਸਲ ਵਿਖੇ ਕਰਫ਼ਿਊ ਦੌਰਾਨ ਡੋਰ-ਟੂ-ਡੋਰ ਕੀਤੀ ਜਾ ਰਹੀ ਹੈ ਸਪਲਾਈ

ਫ਼ਿਰੋਜ਼ਪੁਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਕਰਫ਼ਿਊ ਦੌਰਾਨ ਸਮਾਰਟ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਅਗਲੇ ਤਿੰਲ ਮਹੀਨੇ ਦੀ Wheat Bagsਕਣਕ ਅਤੇ ਦਾਲ ਮੁਫਤ ਦਿੱਤੀ ਜਾ ਰਹੀ ਹੈ।ਇਸ ਲੜੀ ਤਹਿਤ ਅੱਜ ਪਿੰਡ ਆਂਸਲ ਵਿਖੇ ਕਣਕ ਅਤੇ ਦਾਲ ਦੀ ਡੋਰ-ਟੂ-ਡੋਰ ਸਪਲਾਈ ਸ਼ੁਰੂ ਕੀਤੀ ਕਰ ਦਿੱਤੀ ਗਈ ਹੈ।ਜਾਣਕਾਰੀ ਦਿੰਦਿਆਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਗਰੀਬ ਤੇ ਜ਼ਰੂਰਤਮੰਦ ਲੋਕਾਂ ਤੱਕ ਜ਼ਰੂਰਤ ਦਾ ਸਾਰਾ ਸਮਾਨ ਪਹੁੰਚਾਉਣ ਦੇ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ।ਇਸ ਲਈ ਸਰਕਾਰ ਵਲੋਂ ਭੇਜੀ ਕਣਕ ਅਤੇ ਦਾਲ ਹੁਣ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਈ ਜਾਵੇਗੀ।
ਉਨ੍ਹਾਂ ਕਿਹਾ ਕਿ ਕਰਫ਼ਿਊ ਦੇ ਦੌਰਾਨ ਲੋਕਾਂ ਨੂੰ ਖਾਣੇ ਸਬੰਧੀ ਕੋਈ ਦਿੱਕਤ ਨਾ ਹੋਵੇ, ਇਸ ਲਈ ਇਨ੍ਹਾਂ ਵੱਡਾ ਕਦਮ ਉਠਾਇਆ ਗਿਆ ਹੈ।ਇੱਕ ਪਰਿਵਾਰ ਨੂੰ 5 ਕਿੱਲੋ ਕਣਕ ਵੰਡੀ ਜਾਣੀ ਹੈ।ਇਸ ਮੌਕੇ ਬਲਵੀਰ ਬਾਠ ਚੇਅਰਮੈਨ ਬਲਾਕ ਸੰਮਤੀ, ਰਵਿੰਦਰ ਸਿੰਘ, ਹਰਦੇਵ ਸਿੰਘ, ਸਿਮਰਨਜੀਤ ਸਿੰਘ, ਜੱਜ ਸਿੰਘ, ਮਿਲਖਾ ਸਿੰਘ ਆਦਿ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …