Sunday, March 15, 2026

ਆਈ.ਟੀ.ਆਈ ਬੇਰੀ ਗੇਟ ਦੇ ਬੱਚਿਆਂ ਨੇ ਤਿਆਰ ਕੀਤੇ 4000 ਮਾਸਕ

ਲੋੜਵੰਦ ਲੋਕਾਂ ਤੱਕ ਮੁਫ਼ਤ ਵੰਡਣ ਲਈ ਪ੍ਰਸ਼ਾਸਨ ਨੂੰ ਭੇਜੇ

ਅੰਮ੍ਰਿਤਸਰ, 30 ਅਪ੍ਰੈਲ (ਸੁਖਬੀਰ ਸਿੰਘ) – ਸਥਾਨਕ ਸਰਕਾਰੀ ਆਈ.ਟੀ.ਆਈ ਬੇਰੀ ਗੇਟ ਦੇ ਬੱਚਿਆਂ ਨੇ ਕੋਰੋਨਾ ਸੰਕਟ ਦੇ ਸਮੇਂ 4000 ਮਾਸਕ ਤਿਆਰ ਕਰਕੇ PPNJ3004202001ਲੋੜਵੰਦ ਤੱਕ ਮੁਫ਼ਤ ਵੰਡਣ ਲਈ ਜਿਲਾ ਪ੍ਰਸ਼ਾਸਨ ਨੂੰ ਸੌਂਪੇ ਹਨ।ਪ੍ਰਿੰਸੀਪਲ ਕਿਰਪਾਲ ਸਿੰਘ ਨੇ ਦੱਸਿਆ ਕਿ ਵਿਭਾਗ ਵਲੋਂ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਆਈ.ਟੀ.ਆਈ ਵਿੱਚ ਪੜ੍ਹਦੇ ਸਿਲਾਈ ਨਾਲ ਸੰਬਧਤ ਟਰੇਡ ਦੇ ਬੱਚਿਆਂ ਨੇ ਸਟਾਫ ਦੀ ਸਹਾਇਤਾ ਨਾਲ ਮਾਸਕ ਤਿਆਰ ਕਰਨ ਦਾ ਫੈਸਲਾ ਕੀਤਾ ਹੈ।ਇਸ ਲਈ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵਲੋਂ ਕੱਪੜਾ ਮੁਹੱਈਆ ਕਰਵਾਇਆ ਗਿਆ ਹੈ।ਇਸ ਤੋਂ ਇਲਾਵਾ ਸਟਾਫ ਨੇ ਆਪ ਵੀ ਕੱਪੜਾ ਖਰੀਦ ਕੇ ਇਹ ਮਾਸਕ ਤਿਆਰ ਕਰਵਾਏ ਹਨ।ਉਨਾਂ ਦੱਸਿਆ ਕਿ ਅੱਜ ਇਹ ਮਾਸਕ ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਅਤੇ ਜੀ.ਆਈ.ਜੀ.ਟੀ ਜਤਿੰਦਰ ਸਿੰਘ ਨੂੰ ਲੋੜਵੰਦਾਂ ਤੱਕ ਵੰਡਣ ਲਈ ਪਹੁੰਚਾ ਦਿੱਤੇ ਗਏ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …