Saturday, March 14, 2026

ਕੋਵਿਡ-19 ਦੌਰਾਨ ਰਿਹਾਇਸ਼ੀ/ਵਪਾਰਕ ਥਾਵਾਂ ‘ਤੇੇ ਏ.ਸੀ ਦੀ ਵਰਤੋਂ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ

ਅੰਮ੍ਰਿਤਸਰ, 29 ਅਪ੍ਰੈਲ (ਸੁਖਬੀਰ ਸਿੰਘ) – ਕੋਵਿਡ-19 ਦੌਰਾਨ ਸਿਹਤ ਸੰਸਥਾਵਾਂ ਅਤੇ ਰਿਹਾਇਸ਼ੀ/ਵਪਾਰਕ ਥਾਵਾਂ ‘ਤੇੇ ਏ.ਸੀ (ਏਅਰ ਕੰਡੀਸ਼ਨਰਾਂ) ਦੀ ਵਰਤੋਂ Air Conditionerਸਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
              ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਕਿਉਂਕਿ ਏਅਰ ਕੰਡੀਸ਼ਨਰ ਇੱਕ ਕਮਰੇ ਵਿੱਚਲੀ ਹਵਾ ਨੂੰ ਘੁੰਮਾ ਕੇ ਰੀ-ਸਰਕੁਲੇਟ ‘ਤੇ ਕੰਮ ਕਰਦਾ ਹੈ।ਮੌਜੂਦਾ ਕੋਵਿਡ-19 ਦੀ ਸਥਿਤੀ ਵਿੱਚ ਮਾਲ, ਦਫ਼ਤਰ, ਹਸਪਤਾਲ, ਸਿਹਤ ਕੇਂਦਰਾਂ ਆਦਿ ਵਿੱਚ ਵਰਤੋਂ ਨਾਲ ਲਾਗ ਦੇ ਫੈਲਣ ਦੀ ਸੰਭਾਵਨਾ ਸਿਹਤ ਸੰਸਥਾਵਾਂ ਖ਼ਾਸਕਰ ਕੋਵਿਡ-19 ਵਾਰਡਾਂ ਜਾਂ ਆਈਸੋਲੇਸ਼ਨ ਸੈਂਟਰਾਂ ਵਿੱਚ ਵਧੇਰੇ ਹੁੰਦੀ ਹੈ।ਇਸ ਲਈ ਇਹ ਸਿਫਾਰਸ਼ ਕੀਤੀ ਗਈ ਹੈ ਕਿ ਸਾਰੇ ਹਸਪਤਾਲ ਜਾਂ ਬਿਲਡਿੰਗ ਨਾਲੋਂ ਏਅਰ ਕੰਡੀਸ਼ਨਿੰਗ ਸਿਸਟਮ ਵੱਖਰਾ ਹੋਵੇ ਤਾਂ ਜੋ ਸੰਭਾਵਿਤ ਸੰਕ੍ਰਮਿਤ ਹਵਾ ਜਾਂ ਛਿੱਟਿਆਂ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
             ਜਿਥੇ ਵੱਖਰੀ ਏਅਰ ਕੰਡੀਸ਼ਨਿੰਗ ਨਹੀਂ ਕੀਤੀ ਜਾ ਸਕਦੀ, ਉਥੇ ਇਕੱਠੀ ਹੋਈ ਬਾਹਰ ਜਾਣ ਵਾਲੀ ਹਵਾ ਵਿੱਚ ਸੰਕ੍ਰਮਿਤ ਰੋਗਾਣੂ ਹੋਣ ਦੀ ਸੰਭਾਵਨਾ ਰਹਿੰਦੀ ਹੈ ਅਤੇ ਇਸ ਲਈ ਉਪਯੁਕਤ ਤਕਨੀਕ ਦੀ ਵਰਤੋਂ ਕਰਕੇ ਸੰਕਰਮਣ ਨੂੰ ਫੈਲਣ ਦੇ ਖ਼ਤਰੇ ਤੋਂ ਬਚਾਅ ਕੀਤਾ ਜਾ ਸਕਦਾ ਹੈ।ਕੋਵਿਡ-19 ਪ੍ਰਭਾਵਿਤ ਮਰੀਜ਼ ਦੇ ਕਮਰੇ ਦੀ ਐਗਜ਼ਾਸਟ ਹਵਾ ਦਾ ਟਰੀਟਮੈਂਟ, ਹੈਪਾ-ਫਿਲਟਰੇਸ਼ਨ ਜਾਂ ਕੈਮੀਕਲ ਡਿਸਇਨਫੈਕਸ਼ਨ ਨਾਲ ਕੀਤਾ ਜਾ ਸਕਦਾ ਹੈ, ਹਵਾ ਦੀ ਬਬਲਿੰਗ ਕਰਨ ਲਈ ਗੈਰ ਧਾਤੂ ਮਟੀਰੀਅਲ ਵਾਲੇ ਡਿਫਿਊਜ਼ਡ ਏਅਰ ਏਰੀਏਟਰ ਟੈਂਕ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਜਿਸ ਵਿੱਚ 1 ਪ੍ਰਤੀਸ਼ਤ ਸੋਡੀਅਮ ਹਾਈਪੋਕਲੋਰਾਈਟ ਸੋਲਿਊਸ਼ਨ ਦੀ ਵਰਤੋਂ ਕੀਤੀ ਜਾਵੇ।
              ਬੁਲਾਰੇ ਨੇ ਅਗੇ ਕਿਹਾ ਕਿ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਏਕਾਂਤਵਾਸ ਕੇਂਦਰ ਹਵਾਦਾਰ ਹੋਣੇ ਚਾਹੀਦੇ ਹਨ ਅਤੇ ਨੈਗੇਟਿਵ ਜਾਂ ਨਿਊਟ੍ਰਲ ਪ੍ਰੈਸ਼ਰ `ਤੇ ਮੈਂਟੇਨ ਹੋਣੇ ਚਾਹੀਦੇ ਹਨ।ਜਦੋਂ ਮਕੈਨੀਕਲ ਵੈਂਟੀਲੇਸ਼ਨ ਦੀ ਵਰਤੋਂ ਕੀਤੀ ਜਾਵੇ ਤਾਂ ਇੱਕ ਵਾਰ ਵਰਤੋਂ ਵਾਲਾ (ਨਾਨ-ਰੀਸਰਕੂਲੇਟਰੀ ਸਿਸਟਮ) ਹੋਣਾ ਚਾਹੀਦਾ ਹੈ, ਜੋ ਮਰੀਜ਼ਾਂ ਵੱਲ ਸਾਫ਼ ਅਤੇ ਐਗਜ਼ਾਸਟ ਵੱਲ ਗੰਦੀ ਹਵਾ ਲੈ ਜਾਣ ਦੇ ਵਹਾਅ ਦੇ ਤਰੀਕੇ ਅਨੁਸਾਰ ਕੰਮ ਵਿੱਚ ਲਿਆਂਦਾ ਜਾਵੇ।
              ਯੂਨਿਟਾਂ ਦਾ ਬਚਾਅ (ਮੇਨਟੇਨੈਂਸ) ਮੈਨੂਫੈਕਚਰਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਕੀਤੀ ਜਾਵੇ। ਜਿਸ ਵਿੱਚ ਫਿਲਟਰ, ਗਰਿਲਾਂ, ਡਿਫਿਊਜਰਜ਼ ਅਤੇ ਅੰਦਰੂਨ ਸਤਾਹਾਂ ਨੂੰ ਡਿਸਇਨਫੈਕਟ ਤੇ ਸਾਫ਼ ਕੀਤਾ ਜਾਵੇ।
             ਵਪਾਰਕ ਅਤੇ ਉਦਯੋਗਿਕ ਥਾਵਾਂ ਲਈ ਇਹ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿ ਕੋਵਿਡ-19 ਦੇ ਖ਼ਤਰੇ ਦੇ ਹਵਾ ਵਿੱਚ ਫ਼ੈਲਾਅ ਨੂੰ ਘੱਟੋ-ਘੱਟ ਰੱਖਣ ਲਈ ਜ਼ਰੂਰੀ ਹੈ ਕਿ ਅੰਦਰੂਨੀ ਵਾਤਾਵਰਣ ਵਿੱਚ ਵੱਧ ਤੋਂ ਵੱਧ ਬਾਹਰੀ ਹਵਾ ਆਉਣੀ ਚਾਹੀਦੀ ਹੈ।ਸਿਰਫ਼ ਖਿੜਕੀਆਂ ਖੋਲਣ ਦੀ ਜਗ੍ਹਾ ‘ਤੇ ਜੇਕਰ ਵੈਂਟੀਲੇਸ਼ਨ ਵਾਲਾ ਮਕੈਨੀਕਲ ਵੈਂਟੀਲੇਸ਼ਨ ਸਿਸਟਮ ਅਤੇ ਏਅਰ ਕੰਡੀਸ਼ਨਿੰਗ ਸਿਸਟਮ ਹੋਵੇ।
                ਜੇਕਰ ਤਾਜ਼ੀ ਹਵਾ ਉਪਲੱਬਧ ਨਾ ਹੋ ਰਹੀ ਹੋਵੇ ਤਾਂ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤਾਜ਼ੀ ਹਵਾ ਲਈ ਸੈਂਟਰਲ ਇਨਲਾਈਨ ਫੈਨ ਫਿਲਟਰ ਯੂਨਿਟ ਨਾਲ ਇੱਕ ਏਅਰ ਡਕਟ (ਹਵਾ ਵਾਲੀ ਪਾਈਪ) ਜੋੜ ਦਿੱਤੀ ਜਾਵੇ ਅਤੇ ਜੇਕਰ ਮਲਟੀਪਲ ਕੈਸੇਟ ਜਾਂ ਮਲਟੀਪਲ ਹਾਈ ਵਾਲ ਯੂਨਿਟ ਹੋਣ ਤਾਂ ਤਾਜ਼ੀ ਹਵਾ ਨੂੰ ਗਰਿਲਾਂ ਰਾਹੀਂ ਅੰਦਰੂਨੀ ਖੇਤਰ ਵਿੱਚ ਜਾਂ ਉਸ ਦੇ ਨਜ਼ਦੀਕ ਪਹੁੰਚਾਇਆ ਜਾ ਸਕਦਾ ਹੈ।
                ਤਾਜ਼ੀ ਹਵਾ ਦੀ ਘੱਟੋ-ਘੱਟ ਮਾਤਰਾ 3 ਕਿਊਬਿਕ ਮੀਟਰ/ਘੰਟਾ ਪ੍ਰਤੀ ਵਿਅਕਤੀ ਅਤੇ 3.75 ਕਿਊਬਿਕ ਮੀਟਰ /ਘੰਟਾ ਪ੍ਰਤੀ ਸਕੇਅਰ ਮੀਟਰ (5 ਸੀ.ਐਫ.ਐਮ ਪ੍ਰਤੀ ਵਿਅਕਤੀ ਅਤੇ 0.6 ਸੀ.ਐਫ.ਐਮ ਪ੍ਰਤੀ ਸਕੇਅਰ ਫੁੱਟ) ਦੀ ਸਿਫਾਰਿਸ਼ ਕੀਤੀ ਜਾਂਦੀ ਹੈ।
                ਜਿਹੜੀਆਂ ਇਮਾਰਤਾਂ ਵਿੱਚ ਮਕੈਨੀਕਲ ਵੈਂਟੀਲੇਸ਼ਨ ਸਿਸਟਮ ਨਹੀਂ ਹੈ ਉਨਾਂ ਵਿੱਚ ਖੁੱਲਣ ਵਾਲੀਆਂ ਖਿੜਕੀਆਂ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।ਰਿਹਾਇਸ਼ੀ ਥਾਵਾਂ ਲਈ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਕਮਰੇ ਦਾ ਤਾਪਮਨ 24 ਤੋਂ 27 ਡਿਗਰੀ ਸੈਲਸੀਅਸ ਵਿੱਚ ਸੈਟ ਕੀਤਾ ਜਾਵੇ ਅਤੇ ਨਮੀਂ (ਹਿਊਮੀਡਿਟੀ) ਨੂੰ 40 ਤੋਂ 70 ਪ੍ਰਤੀਸ਼ਤ ਵਿੱਚ ਰਖਿਆ ਜਾਵੇ।ਜ਼ਿਆਦਾ ਲੋਕਾਂ ਵਾਲੇ ਕਮਰੇ ਵਿੱਚ ਹਵਾ ਬਾਹਰ ਕੱਢਣ ਵਾਲਾ ਪੱਖਾ (ਐਗਜ਼ਾਸਟ ਫੈਨ) ਲਗਾਇਆ ਜਾ ਸਕਦਾ ਹੈ, ਜਿਸ ਨਾਲ ਕਮਰੇ ਵਿੱਚ ਨੈਗੇਟਿਵ ਪ੍ਰੈਸ਼ਰ ਬਣੇ ਅਤੇ ਤਾਜ਼ੀ ਹਵਾ ਦਾ ਚਲਣ ਰਹੇ।ਕਮਰੇ ਵਿੱਚ ਘੁੰਮ ਰਹੀ ਹਵਾ ਨੂੰ ਸਮੇਂ-ਸਮੇਂ ‘ਤੇ ਬਾਹਰ ਕੱਢਿਆ ਜਾਵੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …