Sunday, August 30, 2026

ਜਿਲਾ ਲੁਧਿਆਣਾ ਵਿੱਚ ਅੱਜ ਆਏ 48 ਨਵੇਂ ਪਾਜ਼ੀਟਿਵ ਕੇਸ

ਲੁਧਿਆਣਾ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਅੱਜ 48 ਨਵੇਂ Corona Virusਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਜਿਨਾਂ ਵਿੱਚ 38 ਮਾਮਲੇ ਨੰਦੇੜ ਸਾਹਿਬ ਨਾਲ ਸੰਬੰਧਤ ਹਨ, ਜਦਕਿ 1 ਮਾਮਲਾ ਔਰਤਾਂ ਦੀ ਜੇਲ ਨਾਲ ਜੁੜਿਆ ਹੈ, 2 ਮਜ਼ਦੂਰ ਵਿੱਚੋਂ 1 ਗਵਾਲੀਅਰ ਤੋਂ ਆਇਆ ਹੈ ਅਤੇ ਇੱਕ ਸਿੱਧਾ ਸਿਵਲ ਹਸਪਤਾਲ ਆਇਆ ਸੀ।ਇਸੇ ਤਰਾਂ 6 ਜ਼ਿਲਾ ਲੁਧਿਆਣਾ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਅਤੇ 1 ਮਾਮਲਾ ਜ਼ੇਰੇ ਇਲਾਜ਼ ਬੀ.ਡੀ.ਪੀ.ਓ ਦੇ ਸੰਪਰਕ ਨਾਲ ਸੰਬੰਧਤ ਹੈ।ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲਾ ਲੁਧਿਆਣਾ ਵਿੱਚ 2380 ਨਮੂਨੇ ਲਏ ਗਏ ਹਨ, ਜਿਨਾਂ ਵਿੱਚ ਇਕੱਲੇ ਜ਼ਿਲਾ ਲੁਧਿਆਣਾ ਦੇ 77 ਪਾਜ਼ੀਟਿਵ ਹਨ।8 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 5 ਮੌਤਾਂ ਹੋ ਚੁੱਕੀਆਂ ਹਨ।ਸ੍ਰੀ ਅਗਰਵਾਲ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਬਿਮਾਰੀ ਦੀ ਗੰਭੀਰਤਾ ਨੂੰ ਸਮਝਣ ਅਤੇ ਆਪਣੇ ਘਰਾਂ ਦੇ ਅੰਦਰ ਹੀ ਰਹਿਣ ਨੂੰ ਤਰਜ਼ੀਹ ਦੇਣ।

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …