Sunday, June 21, 2026

ਪੱਤਰਕਾਰ ਭਾਈਚਾਰੇ ਦਾ ਕੈਪਟਨ ਸਰਕਾਰ ਕਰਾਵੇ 50 ਲੱਖ ਦਾ ਬੀਮਾ – ਜੇਜੀਆਂ

ਲੌਂਗੋਵਾਲ, 1 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪ੍ਰਸਿੱਧ ਸਮਾਜ ਸੇਵੀ ਅਤੇ ਪੰਜਾਬ ਸਟੇਟ ਆਯੁਰਵੈਦਿਕ ਸੇਵਾ ਸੰਘ ਦੇ ਪ੍ਰਧਾਨ ਡਾ. ਪਿਆਰਾ ਸਿੰਘ PPNJ0105202006ਗੋਬਿੰਦਗੜ੍ਹ ਜੇਜੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੋਰੋਨਾ ਵਾਇਰਸ ਦੀ ਮਹਾਮਾਰੀ ਦੌਰਾਨ ਲੜਾਈ ਲੜ ਰਹੇ ਸਿਹਤ ਤੇ ਪੁਲਿਸ ਮੁਲਾਜ਼ਮਾਂ ਨੂੰ ਜਿਵੇਂ ਅਨੇਕਾਂ ਸਹੂਲਤਾਂ ਦਿੱਤੀਆਂ ਹਨ।ਉਸੇ ਤਰ੍ਹਾਂ ਲੋਕਤੰਤਰ ਦੇ ਚੌਥੇ ਥੰਮ ਮੰਨੇ ਜਾਂਦੇ ਮੀਡੀਆ ਖੇਤਰ ਵਿੱਚ ਕੰਮ ਕਰਨ ਵਾਲੇ ਪੱਤਰਕਾਰ ਭਾਈਚਾਰੇ ਨੂੰ ਵੀ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।ਡਾਕਟਰ ਜੇਜੀਆਂ ਨੇ ਕਿਹਾ ਕਿ ਕਿਸੇ ਅਨਹੋਣੀ ਘਟਨਾ ਵਾਪਰਨ ‘ਤੇ ਕੈਪਟਨ ਸਰਕਾਰ 50 ਲੱਖ ਰੁਪਏ ਦੇ ਬੀਮਾ ਯੋਜਨਾ ਸਕੀਮ ਵਿੱਚ ਪੱਤਰਕਾਰ ਭਾਈਚਾਰੇ ਨੂੰ ਵੀ ਸ਼ਾਮਿਲ ਕਰਕੇ ਸੇਫਟੀ ਕਿੱਟਾਂ ਮੁਹਈਆ ਕਰਵਾਵੇ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …