Saturday, June 27, 2026

ਸਰਕਾਰ ਜੀ ਮੱਧਵਰਗੀ ਪਰਿਵਾਰ ਕੀ ਕਰਨ, ਕਰੋਨਾ ਨਾਲ ਲੜਣ ਜਾਂ ਭੁੱਖ ਨਾਲ ਮਰਨ – ਰਿਖੀ

ਕਿਹਾ ਸਿਆਸਤ ਤੋਂ ਉਪਰ ਉਠ ਕੇ ਵੰਡਿਆ ਜਾਵੇ ਸਰਕਾਰੀ ਰਾਸ਼ਨ

ਲੌਂਗੋਵਾਲ, 3 ਮਈ (ਪੰਜਾਬ ਪੋਸਟ – ਜਗਸੀਰ ਸਿੰਘ) – ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਸਰਕਾਰ ਨੂੰ ਜਰੂਰਤਮੰਦ ਗਰੀਬ ਵਰਗ ਦੇ ਲੋਕਾਂ ਦੇ ਨਾਲ-PPNJ0305202005ਨਾਲ ਮੱਧ ਵਰਗ ਦੇ ਲੋਕਾਂ ਦਾ ਵੀ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਅੱਜ ਦੇ ਹਾਲਾਤਾਂ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ।
               ਲੋਕ ਇਨਸਾਫ ਪਾਰਟੀ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਜਸਵਿੰਦਰ ਸਿੰਘ ਰਿਖੀ ਨੇ ਜਾਰੀ ਬਿਆਨ ‘ਚ ਕਿਹਾ ਹੈ ਕਿ ਜਿਹੜੇ ਸਾਡੇ ਭੈਣ ਭਰਾ ਗਰੀਬੀ ਰੇਖਾ ਤੋਂ ਹੇਠਾਂ ਆਉਂਦੇ ਹਨ।ਉਹਨਾ ਤੱਕ ਹਰ ਸਰਕਾਰ ਤੇ ਹਰ ਸੰਸਥਾ ਨੇ ਪਹੁੰਚ ਕਰਕੇ ਜਰੂਰਤ ਦੀਆਂ ਸਾਰੀਆਂ ਵਸਤਾਂ ਪਹੁੰਚਾਈਆਂ ਹਨ।ਉਧਰ ਕੁੱਝ ਮੱਧਵਰਗੀ ਪਰਿਵਾਰ ਬਹੁਤ ਮੁਸ਼ਕਲ ਹਾਲਾਤ ‘ਚੋਂ ਲੰਘ ਰਹੇ ਹਨ।ਉਹ ਨਾ ਤਾਂ ਸਾਹਮਣੇ ਆ ਕੇ ਰਾਸ਼ਨ ਮੰਗ ਸਕਦੇ ਹਨ ਤੇ ਨਾ ਹੀ ਉਨਾਂ ਤੱਕ ਕਿਸੇ ਨੇ ਕੋਈ ਪਹੁੰਚ ਕੀਤੀ ਹੈ।ਉਹ ਸ਼ਰਮ ਦੇ ਮਾਰੇ ਹੀ ਘਰਾਂ ਵਿੱਚ ਭੁੱਖਣ ਭਾਣੇ ਟਾਈਮ ਕੱਢ ਰਹੇ ਹਨ।ਇਹਨਾਂ ਵਿੱਚ ਛੋਟਾ ਦੁਕਾਨਦਾਰ, ਗੱਡੀ ਚਲਾਉਣ ਵਾਲਾ ਡਰਾਈਵਰ, ਫੈਕਟਰੀ ਵਿੱਚ ਕੰਮ ਕਰਨ ਵਾਲੇ ਕਾਰੀਗਰ ਤੇ ਸਿਰਫ ਸੀਜ਼ਨਲ ਕੰਮ ਕਰਨ ਵਾਲੇ ਸ਼ਾਮਲ ਹਨ।ਉਹਨਾ ਨੂੰ ਰਾਸ਼ਨ ਦੀ ਫਿਕਰ ਦੇ ਨਾਲ ਬਿਜਲੀ ਤੇ ਪਾਣੀ ਦੇ ਬਿਲ, ਬੈਂਕਾਂ ਦੀਆਂ ਕਿਸ਼ਤਾਂ ਤੇ ਹੋਰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਸਰਕਾਰ ਨੂੰ ਬੇਨਤੀ ਹੈ ਕਿ ਜੋ ਸਰਕਾਰੀ ਰਾਸ਼ਨ ਵੰਡਿਆ ਜਾ ਰਿਹਾ, ਉਹ ਬਿਨਾ ਕਿਸੇ ਭੇਦ ਭਾਵ ਦੇ ਬਿਨਾਂ ਕਿਸੇ ਪਾਰਟੀਬਾਜ਼ੀ ਦੇ ਸਿਆਸਤ ਨਾ ਕਰਦੇ ਹੋਏ ਗਰੀਬ ਤੇ ਮੱਧਵਰਗੀ ਪਰਿਵਾਰਾਂ ਤੱਕ ਪਹੁੰਚਾਇਆ ਜਾਵੇ।
                ਇਸ ਸਮੇਂ ਜਗਦੇਵ ਸਿੰਘ ਭੁੱਲਰ ਲੋਕ ਸਭਾ ਹਲਕਾ ਇੰਚਾਰਜ਼ ਸੰਗਰੂਰ, ਦੀਦਾਰ ਸਿੰਘ ਜਰਨਲ ਸਕੱਤਰ ਹਲਕਾ ਧੂਰੀ, ਮਨਪ੍ਰੀਤ ਸਿੰਘ ਸੋਪਲ਼ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਸੰਗਰੂਰ ਹਾਜ਼ਰ ਸਨ ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …