Tuesday, March 10, 2026

ਸਵ: ਕਰਤਾਰ ਸਿੰਘ ਬੱਤਰਾ ਦੀ ਯਾਦ ਵਿੱਚ 15ਵੇਂ ਵਿਸ਼ਵ ਕੁਸ਼ਤੀ ਮੁਕਾਬਲੇ 12 ਅਕਤੂਬਰ ਨੂੰ -ਪਰਮਜੀਤ ਬੱਤਰਾ

PPN09101422
ਅੰਮ੍ਰਿਤਸਰ, 9 ਅਕਤੂਬਰ (ਸਾਜਨ ਮਹਿਰਾ) – ਅੰਮ੍ਰਿਤਸਰ ਸ਼ਹਿਰ ਦੇ ਪ੍ਰਮੂਖ ਸਮਾਜਸੇਵੀ ਸਵ:  ਕਰਤਾਰ ਸਿੰਘ ਬੱਤਰਾ ਦੀ ਯਾਦ ਵਿੱਚ 12 ਅਕਤੂਬ ਨੂੰ ਗੋਲਬਾਗ ਕੁਸ਼ਤੀ ਸਟੇਡੀਅਮ ਵਿਖੇ ਵਿਸ਼ਵ ਵਿਆਪੀ ਕੁਸ਼ਤੀ ਮੁਕਾਬਲੇ ਪਰਮਜੀਤ ਸਿੰਘ ਬੱਤਰਾ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਹਨ।ਪ੍ਰੈਸ ਕਾਂਨਫ੍ਰੰਸ ਦੌਰਾਨ ਪਰਮਜੀਤ ਸਿੰਘ ਬੱਤਰਾ ਨੇ ਗੱਲਬਾਤ ਕਰਦਿਆ ਕਿਹਾ ਕਿ ਮੋਜੂਦਾ ਦੋਰ ਵਿੱਚ ਕੁਸ਼ਤੀ ਖੇਡ ਨੂੰ ਕੋਈ ਵੀ ਪ੍ਰੋਤਸ਼ਾਹਨ ਨਹੀਂ ਦਿੱਤਾ ਜਾ ਰਿਹਾ।ਪ੍ਰੈਸ ਕਾਂਨਫ੍ਰੰਸ ਵਿੱਚ ਹਲੱਕਾ ਲੋਕ ਸਭਾ ਯੂਥ ਵਿੰਗ ਦੇ ਪ੍ਰਧਾਨ ਵਿਕਾਸ ਸੋਨੀ ਪਹੁੰਚੇ।ਪਰਮਜੀਤ ਸਿੰਘ ਬੱਤਰਾ ਨੇ  ਕਿਹਾ ਕਿ ਸਰਕਾਰ ਵਲੋਂ ਖਿਲਾੜੀਆਂ ਨੂੰ ਕੋਈ ਵੀ ਮਦਦ ਨਹੀਂ ਦਿੱਤੀ ਜਾ ਰਹੀ, ਤੇ ਨਾਂ ਹੌ ਕੋਚਾਂ ਦਾ ਇੰਤਜਾਮ ਕੀਤਾ ਜਾ ਰਿਹਾ ਹੈ।ਜਿਸ ਦੇ ਕਾਰਨ ਨੌਜਵਾਨ ਖੇਡਾ ਨੂੰ ਛੱਡ ਨਸ਼ੀਆਂ ਦੀ ਦਲਦਲ ਵਿੱਚ ਫੱਸਦੇ ਜਾ ਰਹੇ ਹਨ ਅਤੇ ਘਰ ਘਰ ਤਬਾਅ ਹੋ ਰਹੇ ਹਨ।ਉਨ੍ਹਾਂ ਕਿਹਾ ਕਿ ਕੁਸ਼ਤੀ ਨੂੰ ਪ੍ਰੋਤਸ਼ਾਹਿਤ ਕਰਨ ਲਈ ਉਨ੍ਹਾਂ ਦੇ ਪਿਤਾ ਸ੍ਰਵ. ਕਰਤਾਰ ਸਿੰਘ ਬੱਤਰਾ ਜੀ ਦੀ ਯਾਦ ਵਿੱਚ 12 ਅਕਤੂਬਰ ਨੂੰ ਦੂਪਿਹਰ 3.00 ਵਜੇ ਗੋਲਬਾਗ ਸਟੇਡੀਅਮ ਅੰਮ੍ਰਿਤਸਰ ਵਿਖੇ ਵਿਸ਼ਵ ਵਿਆਪੀ 15 ਕੁਸ਼ਤੀ ਮੁਕਾਬਲੇ ਕਰਵਾਏ ਜਾ ਰਹੇ ਹਨ।ਇਸ ਕੁਸ਼ਤੀ ਮੁਕਾਬਲੇ ਵਿੱਚ ਵਿਸ਼ਵ ਵਿਆਪੀ ਕੁਸ਼ਤੀ ਖਿਲਾੜੀ 2008 ੳਲੀਮਪੀਅਨ ਬ੍ਰੋਨਜ ਮੈਡਲੀਸਟ, 2012 ੳਲੀਮਪੀਅਨ ਸਿਲਵਰ ਬ੍ਰੋਨਜ, 2008 ੳਲੀਮਪੀਅਨ ਬ੍ਰੋਨਜ ਮੈਡਲੀਸਟ, 2014 ਕਾਮਨਵੈਲਥ ਖੇਡਾ ਦੇ ਪ੍ਰਮੂਖ ਖਿਲਾੜੀ ਸੁਸ਼ੀਲ ਕੁਮਾਰ ਵਿਸ਼ੇਸ਼ ਮੇਹਮਾਨ ਦੇ ਰੂਪ ਵਿੱਚ ਸ਼ਾਮਿਲ ਹੋਣਗੇ।ਕੁਸ਼ਤੀ ਮੁਕਾਬਲੇ ਵਿੱਚ ਮੈਂਬਰ ਪਾਰਲੀਮੇਂਟ ਕੈਪਟਨ ਅਮਰਿੰਦਰ ਸਿੰਘ ਅਤੇ ਐਮਐਲਏ ੳਮ ਪ੍ਰਕਾਸ਼ ਸੋਨੀ ਮੁੱਖ ਮੇਹਮਾਨ ਹੋਣਗੇ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪਿਲ ਕੀਤੀ ਕਿ 12 ਅਕਤੂਬਰ ਨੂੰ ਗੋਲਬਾਗ ਕੁਸ਼ਤੀ ਸਟੇਡੀਅਮ ਵਿੱਚ ਵੱਦ ਚੱੜ ਕੇ ਸ਼ਾਮਿਲ ਹੋਣ।ਇਸ ਮੌਕੇ ਵਿਕਾਸ ਸੋਨੀ ਪ੍ਰਧਾਨ ਹੱਲਕਾ ਲੋਕ ਸੱਭਾ ਯੂਥ ਵਿੰਗ, ਐਨਥਨੀ ਪਹਿਲਵਾਨ, ਜਸਵਿੰਦਰ ਸਿੰਘ ਸਮਰਾ ਸੱਕਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸੋਹਨ ਸਿੰਘ ਬੀਏ ਰੇਸਲਿੰਗਕੋਚ, ਵਿਕਰਮ ਪਹਿਲਵਾਨ, ਨਿਤਿਨ ਕਪੂਰ, ਚਰਨਜੀਤ ਸਿੰਘ, ਤਲਵਿੰਦਰ ਸਿੰਘ, ਹਰਦੀਪ ਸਿੰਘ ਬੱਤਰਾ, ਸੁਨੀਲ ਕੁਮਾਰ ਆਦਿ ਹਾਜਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply