Tuesday, March 10, 2026

ਸਾਬਕਾ ਜਵਾਨਾਂ ਤੇ ਵਿਧਵਾਵਾਂ ਲਈ ਬਾਬਾ ਬਕਾਲਾ ਸਾਹਿਬ ਵਿਖੇ ਸੰਗਤ ਦਰਸ਼ਨ 14 ਅਕਤੂਬਰ ਨੂੰ

PPN09101421
ਰਈਆ, 9 ਅਕਤੂਬਰ (ਬਲਵਿੰਦਰ ਸੰਧੂ) – ਇੰਡੀਅਨ ਐਕਸ ਸਰਵਿਸਜ਼ ਲੀਗ (ਪੰਜਾਬ ਅਤੇ ਚੰਡੀਗੜ੍ਹ) ਮਾਨਤਾ ਪ੍ਰਾਪਤ ਭਾਰਤ ਸਰਕਾਰ ਦੇ ਪੰਜਾਬ ਸਲਾਹਕਾਰ ਕਮੇਟੀ ਮੈਂਬਰ ਕੈਪਟਨ ਜਗਤ ਸਿੰਘ ਭੁੱਲਰ ਅਤੇ ਮੀਤ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਭ ਡਵੀਜ਼ਨ ਬਾਬਾ ਬਕਾਲਾ ਵਿਖੇ ਸਾਬਕਾ ਜਵਾਨਾ ਦੀ ਹੰਗਾਮੀ ਮੀਟਿੰਗ ਹੋਈ, ਜਿਸ ਵਿੱਚ ਕੈਪਟਨ ਜਗਤ ਸਿੰਘ ਭੁੱਲਰ, ਕੈਪਟਨ ਜੋਬਨ ਸਿੰਘ ਗਿੱਲ ਪੰਜਾਬ ਮੀਤ ਖਜਾਨਚੀ ਅਤੇ ਰਈਆ ਬਲਾਕ ਜਨਰਲ ਸਕੱਤਰ ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਸੰਬੋਧਨ ਕੀਤਾ।ਉੁਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੈਂਟਰ ਸਰਕਾਰ ਸਾਡੇ ਇੱਕ ਰੈਂਕ ਇੱਕ ਪੈਨਸ਼ਨ ਦੀ ਮੰਗ ਮੰਨ ਕੇ ਦੇਣ ਵਿੱਚ ਟਾਲ-ਮਟੋਲ ਦੀ ਨੀਤੀ ਨਾ ਕਰੇ ਕਿਉਂ ਕਿ ਹੁਣ ਦੇਸ਼ ਦੀ ਖਾਤਿਰ ਜਾਨਾ ਦੀ ਪਰਵਾਹ ਨਾ ਕਰਦੇ ਹੋਏ ਸੇਵਾ ਕਰਨ ਵੇਲੇ ਇਹ ਯੋਧੇ ਆਪਣੇ ਹੱਕਾਂ ਖਾਤਿਰ ਕੁਰਬਾਨੀਆਂ ਦੇਣ ਲਈ ਤਿਆਰ ਹੋ ਗਏ ਹਨ ਜਿਸ ਲਈ ਸੰਘਰਸ਼ ਦੀ ਰੂਪ ਰੇਖਾ ਵੀ ਤਿਆਰ ਹੈ। ਸੰਘਰਸ਼ ਵਿੱਚ ਜੇਕਰ ਕਿਸੇ ਵੀ ਸਾਬਕਾ ਜਵਾਨ ਜਾਂ ਉਹਨਾਂ ਦੇ ਪਰਿਵਾਰਾਂ ਦੀ ਜਾਨ ਮਾਲ ਦਾ ਕੋਈ ਨੁਕਸਾਨ ਹੋਵੇਗਾ ਤਾਂ ਇਸ ਦੀ ਜ਼ਿੰਮੇਵਾਰ ਸੈਂਟਰ ਸਰਕਾਰ ਹੋਵੇਗੀ।ਸੰਘਰਸ਼ ਦੀ ਵਿਉਂਤਬੰਦੀ ਕਰਨ ਲਈ ਸਾਬਕਾ ਸੈਨਿਕ ਸੰਘਰਸ਼ ਕਮੇਟੀ ਤਰਨ-ਤਾਰਨ ਦੇ ਅਹੁਦੇਦਾਰ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਸਨ। ਜਿਹਨਾਂ ਨੇ ਇਹ ਵਿਸਥਾਰ ਨਾਲ ਦੱਸਿਆ ਕਿ ਪਾਕਿਸਤਾਨ ਦੀਆਂ ਜੇਲਾਂ ਵਿੱਚ ਅਜੇ ਵੀ ਜੰਗੀ ਕੈਦੀ ਹਨ ਜਿਹਨਾਂ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਸਾਡੀਆਂ ਸਰਕਾਰਾਂ ਕੋਈ ਉਪਰਾਲੇ ਨਹੀ ਕਰ ਰਹੀਆਂ।ਇਸ ਲਈ ਸਾਬਕਾ ਫੌਜੀਆਂ ਦੇ ਅਹਿਮ ਮੁੱਦਿਆਂ ਨੂੰ ਹੱਲ ਕਰਾਉਣ ਲਈ ਸੰਘਰਸ਼ ਦੀ ਲੋੜ ਪਵੇਗੀ। ਇਸ ਮੌਕੇ ਤੇ ਜਨਰਲ ਸਕੱਤਰ ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੱਕ ਅਹਿਮ ਸੂਚਨਾ ਦਿੱਤੀ ਕਿ ਜ਼ਿਲ੍ਹਾ ਅੰਮ੍ਰਿਤਸਰ ਸੈਨਿਕ ਭਲਾਈ ਅਫਸਰ ਅਤੇ ਸਾਬਕਾ ਫੌਜੀਆਂ ਦੀਆਂ ਜਥੇਬੰਦੀਆਂ ਵੱਲੋਂ ਸਾਬਕਾ ਜਵਾਨਾਂ ਅਤੇ ਵਿਧਵਾਵਾਂ ਦੀਆਂ ਮੁਸ਼ਕਿਲਾਂ ਨੂੰ ਸੁਣਨ ਅਤੇ ਹੱਲ ਕਰਨ ਲਈ 14 ਅਕਤੂਬਰ 2014 ਦਿਨ ਮੰਗਲਵਾਰ ਠੀਕ 10 ਵਜੇ ਗਗਨ ਪੈਲੇਸ ਬਾਬਾ ਬਕਾਲਾ ਸਾਹਿਬ (ਬਟਾਲਾ ਰੋਡ) ਵਿਖੇ ਸੰਗਤ ਦਰਸ਼ਨ ਹੋਵੇਗਾ। ਜਿਸ ਵਿੱਚ ਸਾਬਕਾ ਫੌਜੀਆਂ ਦੀਆਂ ਵਿਧਵਾਵਾਂ ਅਤੇ 80 ਸਾਲ ੳਮਰ ਵਾਲੇ ਸਾਬਕਾ ਫੌਜੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਰੈਲੀ ੱਿਵਚ ਲੀਗ ਦੇ ਪੰਜਾਬ ਪ੍ਰਧਾਨ ਬ੍ਰਿਗੇਡੀਅਰ ਇੰਦਰ ਮੋਹਣ ਸਿੰਘ, ਸ੍ਰਪਰਸਤ ਕਰਨਲ ਭਾਗ ਸਿੰਘ ਐਸ.ਐਮ., ਸੀਨੀਅਰ ਮੀਤ ਪ੍ਰਧਾਨ ਲੈਫਟੀਨੈਂਟ ਕਰਨਲ ਦਇਆ ਸਿੰਘ, ਜਨਰਲ ਸਕੱਤਰ ਕੈਪਟਨ ਗੁਰਦੀਪ ਸਿੰਘ ਕਪੂਰਥਲਾ, ਕੈਪਟਨ ਜੋਬਨ ਸਿੰਘ, ਕੈਪਟਨ ਦੀਦਾਰ ਸਿੰਘ ਤਰਨ ਤਾਰਨ (ਦੋਵੇਂ) ਮੀਤ ਪ੍ਰਧਾਨ, ਕੈਪਟਨ ਤਰਲੋਕ ਸਿੰਘ ਗੁਰਦਾਸਪੁਰ ਸੈਨਿਕ ਭਲਾਈ ਵੈਲਫੇਅਰ ਅਫਸਰ, ਚੀਫ ਪੈਟੀ ਅਫਸਰ ਜਸਵੰਤ ਸਿੰਘ ਅਤੇ ਈ.ਐਸ.ਐਮ ਸਹਾਇਤਾ ਕੇਂਦਰ ਸਟੇਸ਼ਨ ਹੈੱਡ ਕੁਆਟਰ ਬਿਆਸ ਦੇ ਨੁਮਾਇੰਦੇ ਆ ਰਹੇ ਹਨ ਜੋ ਕਿ ਸਾਬਕਾ ਫੌਜੀਆਂ ਅਤੇ ਪਰਿਵਾਰਾਂ ਦੇ ਵੈਲਫੇਅਰ ਬਾਰੇ ਆਪਣੇ ਸੰਬੋਧਨ ਵਿੱਚ ਵਿਸਥਾਰ ਨਾਲ ਜਾਣਕਾਰੀ ਦੇਣਗੇ। ਇਸ ਮੌਕੇ ਸੂਬੇਦਾਰ ਨੌਰੰਗ ਸਿੰਘ, ਸੂਬੇਦਾਰ ਜਸਪਾਲ ਸਿੰਘ ਬੁੱਢਾਥੇਹ, ਰਸਾਲਦਾਰ ਗੁਰਦੇਵ ਸਿੰਘ, ਕੈਪਟਨ ਜੋਗਿੰਦਰ ਸਿੰਘ ਗੱਗੜਭਾਣਾ, ਨਾਇਬ ਸੂਬੇਦਾਰ ਗੁਰਪ੍ਰਤਾਪ ਸਿੰਘ ਰਈਆ, ਸੂਬੇਦਾਰ ਮੋਹਨ ਸਿੰਘ ਸਠਿਆਲਾ, ਹੌਲਦਾਰ ਜੋਗਿੰਦਰ ਸਿੰਘ ਤਰਨ ਤਾਰਨ, ਹੌਲਦਾਰ ਕ੍ਰਿਪਾਲ ਸਿੰਘ, ਹੌਲਦਾਰ ਦਾਰਾ ਸਿੰਘ ਪੱਲਾ, ਸੂਬੇਦਾਰ ਧੰਨਾ ਸਿੰਘ ਰਈਆ ਅਤੇ ਕੈਪਟਨ ਸੁਖਵਿੰਦਰ ਸਿੰਘ ਟਾਹਲੀ ਸਾਹਿਬ ਆਦਿ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply