ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਹਰਿਆਣਾ ਵਿੱਚ ਆਉਣ ਅਤੇ ਜਾਣ, ਅੰਤਰਰਾਜੀ ਆਵਾਜਾਈ ਲਈ ਬੇਨਤੀ ਰਜਿਸਟਰ ਕਰਨ ਲਈ ਵਿਚੋਂ
ਇਕ ਸਾਧਨ ਦੀ ਵਰਤੋਂ ਕਰ ਸਕਦੇ ਹੋ।ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਹਰਿਆਣਾ ਸਰਕਾਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਲਈ ਖੁਦ ਨੂੰ ਵੈਬ ਪੇਜ਼ <https://edisha.gov.in/eForms/MigrantService> ‘ਤੇ ਰਜਿਸਟਰ ਕਰੋ।ਇਸ ਤੋਂ ਇਲਾਵਾ ਜੇ ਕਰ ਕੋਈ ਐਪ ‘ਤੇ ਰਜਿਸਟਰ ਕਰਨਾ ਚਾਹੁੰਦਾ ਹੈ ਤਾਂ ਕ੍ਰਿਪਾ ਕਰ ਕੇ ਗੂਗਲ ਪਲੇਅ ਸਟੋਰ ਤੋਂ Jan Sahayak HelpmeÒ ਡਾਊਨਲੋਡ ਕਰੋ ਅਤੇ ਸਾਰੀ ਜ਼ਰੂਰੀ ਜਾਣਕਾਰੀ ਉਪਲੱਬਧ ਕਰਾਓ।ਇਸ ਤੋਂ ਇਲਾਵਾ ਵੀ ਜੇਕਰ ਉਪਰੋਕਤ ਦੋਵਾਂ ਤੱਕ ਤੁਹਾਡੀ ਪਹੁੰਚ ਨਹੀਂ ਹੈ ਅਤੇ ਤੁਸੀਂ ਹਰਿਆਣੇ ਸੂਬੇ ਵਿਚ ਮੌਜੂਦ ਹੋ ਤਾਂ ਤੁਸੀਂ 1950 ਤੇ ਜਾਂ ਦੇ ਕਾਲ ਸੈਂਟਰ ਨੰਬਰ 1100 ਤੇ ਕਾਲ ਕਰ ਕੇ ਜਿਲਾ ਪ੍ਰਸ਼ਾਸਨ ਦੀ ਮਦਦ ਲੈ ਸਕਦੇ ਹੋ।ਜੇਕਰ ਤੁਸੀਂ ਹਰਿਆਣਾ ਸੂਬੇ ਤੋਂ ਬਾਹਰ ਹੋ ਤਾਂ ਇਹ ਲਾਗੂ ਨਹੀਂ ਹੋਵੇਗਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media