Wednesday, July 30, 2025
Breaking News

ਡਿਪਟੀ ਕਮਿਸ਼ਨਰ ਨੇ ਬਿਆਸ ਇਲਾਕੇ ਦੇ ਇਕਾਂਤਵਾਸ ਕੇਂਦਰਾਂ ਦਾ ਕੀਤਾ ਦੌਰਾ

ਮਹਾਂਰਾਸ਼ਟਰ ਤੋਂ ਆਈ ਸੰਗਤ ਦੀ ਆਉ-ਭਗਤ ‘ਚ ਕੋਈ ਕਮੀ ਨਾ ਰਹੇ – ਡੀ.ਸੀ

ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ -ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਬੁੱਟਰ ਧਰਦਿਉ ਵਿਖੇ ਬਣਾਏ ਗਏ ਇਕਾਂਤਵਾਸ ਕੇਂਦਰ ਦਾ Shivduilar S Dcਦੌਰਾ ਕਰਨ ਮੌਕੇ ਹਾਜ਼ਰ ਅਧਿਕਾਰੀਆਂ ਨੂੰ ਕਰਦੇ ਕਿਹਾ ਕਿ ਸੰਗਤ ਦੀ ਹਰ ਸਹੂਲਤ ਦਾ ਧਿਆਨ ਰੱਖਿਆ ਜਾਵੇ।ਉਨਾਂ ਕਿਹਾ ਕਿ ਮਹਾਰਾਸ਼ਟਰ ਤੋਂ ਆਈ ਸੰਗਤ ਸਾਡੇ ਸਾਰਿਆਂ ਦੇ ਭੈਣ-ਭਰਾ ਹਨ ਅਤੇ ਉਨਾਂ ਦੀ ਆਓ ਭਗਤ ‘ਚ ਕੋਈ ਕਮੀ ਨਹੀਂ ਆਉਣੀ ਚਾਹੀਦੀ।ਜਿਹੜੇ ਕੋਵਿਡ 19 ਦੇ ਟੈਸਟ ਵਿਚੋਂ ਪਾਜ਼ਟਿਵ ਆਏ ਹਨ, ਉਨਾਂ ਨੂੰ ਗੁਰੂ ਨਾਨਕ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਇਕਾਂਤਵਾਸ ਕੀਤੀ ਸੰਗਤ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪਰਿਵਾਰਾਂ ਦੀ ਹਿਫਾਜ਼ਤ ਲਈ ਇੱਥੇ ਰੱਖਣਾ ਜਰੂਰੀ ਹੈ।
             ਐਸ.ਡੀ.ਐਮ ਬਾਬਾ ਬਕਾਲਾ ਸਾਹਿਬ ਸ੍ਰੀਮਤੀ ਸੁਮਿਤ ਮੁੱਧ ਨੇ ਦੱਸਿਆ ਕਿ ਜਿਵੇਂ ਜਿਵੇਂ ਇਹ ਸੰਗਤਾਂ ਇੱਥੇ ਪੁੱਜੀਆਂ ਸਨ।ਇੰਨਾਂ ਨੂੰ ਸਭ ਤੋਂ ਪਹਿਲਾਂ ਜ਼ਰੂਰੀ ਲੋੜ ਦੀਆਂ ਵਸਤਾਂ ਟੁਥ ਬਰੱਸ਼, ਪੇਸਟ, ਸਾਬਣ, ਸੈਂਪੂ, ਮੱਛਰਮਾਰ ਦਵਾਈ ਅਤੇ ਮੱਗ ਬਾਲਟੀਆਂ ਆਦਿ ਦਿੱਤੇ ਗਏ।ਹੁਣ ਰੋਜ਼ਾਨਾ ਤਿੰਨ ਟਾਈਮ ਤਾਜ਼ਾ ਖਾਣਾ ਤੇ ਪੌਸ਼ਟਿਕ ਖਾਣਾ, ਚਾਹ, ਲੱਸੀ, ਦੁੱਧ, ਫਲ ਆਦਿ ਮੁਹੱਈਆ ਕਰਵਾਏ ਜਾ ਰਹੇ ਹਨ।ਉਨਾਂ ਦੱਸਿਆ ਕਿ ਇਨਾਂ ਵਿਅਕਤੀਆਂ ਨੂੰ ਸਿਹਤਮੰਦ ਰੱਖਣ ਲਈ ਅਤੇ ਕਿਸੇ ਵੀ ਤਰਾਂ ਦੀ ਤੰਗੀ ਨਹੀ ਆਉਣ ਦਿੱਤੀ ਜਾਵੇਗੀ।
             ਤਹਿਸਲੀਦਾਰ ਲਛਮਣ ਸਿੰਘ ਨੇ ਦੱਸਿਆ ਕਿ ਸਾਰੇ ਕੇਂਦਰਾਂ ਨੂੰ ਨਿਯਮਿਤ ਤੌਰ ‘ਤੇ ਸੈਨੇਟਾਈਜ਼ ਕਰਵਾਇਆ ਜਾਂਦਾ ਹੈ।ਇਕਾਂਤਵਾਸ ਦੇ ਵਰਜ਼ਿਤ ਖੇਤਰ ਵਿਚ ਜਾਣ ਵਾਲੇ ਅਮਲੇ, ਸਫਾਈ ਕਰਮੀਆਂ, ਕਪੜੇ ਧੋਣ ਵਾਲੇ ਅਮਲੇ ਨੂੰ ਪੀ.ਪੀ.ਈ ਕਿੱਟਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ।
            ਦੱਸਣਯੋਗ ਹੈ ਕਿ ਸ਼ਰਧਾਲੂਆਂ ਦਾ ਮੁੱਦਾ ਉਛਲਣ ਕਰ ਕੇ ਹੁਣ ਪ੍ਰਸਾਸ਼ਨ ਜਾਰੀ ਪ੍ਰੈਸ ਬਿਆਨਾਂ ‘ਚ ਗੁਰਦੁਆਰਾ ਸ੍ਰੀ ਹਜ਼ੂਰ ਸਾਹਿਬ ਦਾ ਜਿਕਰ ਨਾ ਕਰਕੇ ਮਹਾਰਾਸ਼ਟਰ ਤੋਂ ਆਈ ਸੰਗਤ ਲਿਖਣ ਲਿਖਣ ਨੂੰ ਤਰਜ਼ੀਹ ਦੇ ਰਿਹਾ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …