ਬੱਸਾਂ ਦੇ 67 ਮੈਂਬਰਾਂ ਦੀ ਰਿਪੋਰਟ ਨੈਗੇਟਿਵ
ਬਠਿੰਡਾ, 4 ਮਈ (ਪੰਜਾਬ ਪੋਸਟ ਬਿਊਰੋ) – ਬਠਿੰਡਾ ਜਿ਼ਲ੍ਹੇ ਤੋਂ ਕੋਵਿਡ ਟੈਸਟ ਸਬੰਧੀ ਭੇਜੇ 124 ਨਮੂਨਿਆਂ ਦੀ ਰਿਪੋਰਟ ਸੋਮਵਾਰ ਨੂੰ ਪ੍ਰਾਪਤ ਹੋਈ ਹੈ।ਇੰਨ੍ਹਾਂ ਵਿਚੋਂ
ਇਕ ਦੀ ਰਿਪੋਰਟ ਪਾਜ਼ਟਿਵ ਅਤੇ 123 ਦੀ ਰਿਪੋਰਟ ਨੈਗੇਟਿਵ ਮਿਲੀ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਬੀ.ਸ੍ਰੀ ਨਿਵਾਸਨ ਨੇ ਦਿੱਤੀ ਹੈ।ਉਨ੍ਹਾਂ ਨੇ ਦੱਸਿਆ ਕਿ ਹੁਣ ਜਿ਼ਲ੍ਹੇ ਵਿਚ ਕਰੋਨਾ ਨਾਲ ਲੜ ਰਹੇ ਲੋਕਾਂ ਦੀ ਕੁੱਲ ਗਿਣਤੀ 36 ਹੋ ਗਈ ਹੈ।ਇਹ ਸਾਰੇ ਲੋਕ ਪਿੱਛਲੇ ਦਿਨੀਂ ਪੰਜਾਬ ਤੋਂ ਬਾਹਰ ਤੋਂ ਪਰਤੇ ਸਨ ਅਤੇ ਜਿਲ੍ਹੇ ਵਿਚ ਦਾਖਲੇ ਤੋਂ ਲੈ ਕੇ ਹੀ ਇੰਨ੍ਹਾਂ ਨੂੰ ਸਰਕਾਰੀ ਨਿਯੰਤਰਨ ਹੇਠ ਸਰਕਾਰੀ ਇਕਾਂਤਵਾਸ ਕੇਂਦਰ ਵਿਚ ਰੱਖਿਆ ਹੋਇਆ ਸੀ ਅਤੇ ਜਿੰਨ੍ਹਾਂ ਦੀ ਰਿਪੋਟ ਪਾਜਿਟਿਵ ਆਈ ਉਨ੍ਹਾਂ ਨੂੰ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿੱਥੇ ਉਹ ਠੀਕ ਠਾਕ ਹਨ।
ਡਿਪਟੀ ਕਮਿਸ਼ਨਰ ਨਿਵਾਸਨ ਨੇ ਦੱਸਿਆ ਕਿ ਨੰਦੇੜ ਸ਼ਾਹਿਬ ਤੋਂ ਪਰਤੇ ਸ਼ਰਧਾਲੂਆਂ ਵਿਚੋਂ 3 ਨੂੰ ਛੱਡ ਕੇ ਸਭ ਦੀ ਰਿਪੋਟ ਪ੍ਰਾਪਤ ਹੋ ਗਈ ਹੈ।ਇੰਨ੍ਹਾਂ ਤਿੰਨ ਦੇ ਸੈਂਪਲਾਂ ਦੀ ਰਿਪੋਟ ਪ੍ਰਾਪਤ ਨਾ ਹੋਣ ਕਰਕੇ ਇੰਨ੍ਹਾਂ ਦੇ ਸੈਂਪਲ ਅੱਜ ਦੁਬਾਰਾ ਭੇਜੇ ਜਾ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਪੀ.ਆਰ.ਟੀ.ਸੀ ਦੇ 67 ਮੈਂਬਰਾਂ ਦੀ ਰਿਪੋਰਟ ਵੀ ਨੈਗੇਟਿਵ ਪ੍ਰਾਪਤ ਹੋ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜਿੰਨ੍ਹਾਂ 36 ਵਿਅਕਤੀਆਂ ਦੀ ਰਿਪੋਰਟ ਪਾਜਿਟਵ ਆਈ ਹੈ ਉਨ੍ਹਾਂ ਸਾਰਿਆਂ ਨੂੰ ਇਕਾਂਤਵਾਸ ਵਿਚ ਰੱਖਿਆ ਹੋਣ ਕਾਰਨ ਉਨ੍ਹਾਂ ਦਾ ਸਥਾਨਕ ਸੰਪਰਕ ਨਹੀਂ ਹੈ ਅਤੇ ਇਸ ਕਾਰਨ ਸਥਾਨਕ ਪੱਧਰ ਤੇ ਬਿਮਾਰੀ ਦੀ ਲਾਗ ਦਾ ਕੋਈ ਸ਼੍ਰੋਤ ਜਿਲ੍ਹੇ ਵਿਚ ਨਹੀਂ ਹੈ।ਇਸ ਤੋਂ ਬਿਨ੍ਹਾਂ ਰਾਜਸਥਾਨ ਤੋਂ ਪਰਤੇ ਸਾਰੇ 25 ਵਿਦਿਆਰਥੀਆਂ ਤੋਂ ਇਲਾਵਾ ਰਾਜਸਥਾਨ ਤੋਂ ਪਰਤੇ ਮਜਦੂਰਾਂ ਦੇ ਵੀ ਹਾਲੇ ਤੱਕ ਜਿੰਨ੍ਹੇ ਨਮੂਨਿਆਂ ਦੀ ਰਿਪੋਰਟ ਆਈ ਹੈ ਉਨ੍ਹਾਂ ਸਭ ਦੀ ਰਿਪੋਰਟ ਨੈਗੇਟਿਵ ਮਿਲੀ ਹੈ।ਇਸ ਲਈ ਲੋਕ ਕਿਸੇ ਵੀ ਘਬਰਾਹਟ ਵਿਚ ਨਾ ਆਉਣ ਪਰ ਪ੍ਰਸਾਸ਼ਨ ਦੀਆਂ ਹਦਾਇਤਾਂ ਦਾ ਸਖ਼ਤੀ ਨਾਲ ਪਾਲਣ ਕਰਦੇ ਰਹਿਣ ਅਤੇ ਘਰਾਂ ਦੇ ਅੰਦਰ ਹੀ ਰਹਿਣ।
ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਕਿਹਾ ਕਿ ਮਰੀਜ਼ ਦੀ ਆਗਿਆ ਤੋਂ ਬਿਨ੍ਹਾਂ ਉਸ ਦੀ ਪਹਿਚਾਣ ਪ੍ਰਗਟ ਕਰਨਾ ਗੈਰ ਕਾਨੂੰਨੀ ਹੈ।
Punjab Post Daily Online Newspaper & Print Media