Friday, August 14, 2026

ਜਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ 39 ਕੇਸ ਪੋਜ਼ਟਿਵ, 569 ਨੈਗੇਟਿਵ – ਡਿਪਟੀ ਕਮਿਸ਼ਨਰ

ਫਿਰੋਜ਼ਪੁਰ, 4 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੁਲਵੰਤ ਸਿੰਘ ਨੇ ਹੁਣ ਕੁੱਲ 39 ਕੋਰੋਨਾ ਵਾਇਰਸ ਦੇ ਐਕਟਿਵ ਕੇਸ ਚੱਲ ਰਹੇ Corona Virusਹਨ।ਉਨ੍ਹਾਂ ਦੱਸਿਆ ਹੈ ਕਿ ਅੱਜ ਸੋਮਵਾਰ ਕੋਵਿਡ-19 (ਕੋਰੋਨਾ) ਦੀਆਂ 54 ਰਿਪੋਰਟਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 13 ਰਿਪੋਰਟਾਂ ਪੋਜ਼ਟਿਵ ਆਈਆਂ ਹਨ ਤੇ 41 ਰਿਪੋਰਟਾਂ ਨੈਗੇਟਿਵ ਆਈਆਂ ਹਨ।ਜਿਹੜੀਆਂ 13 ਰਿਪੋਰਟਾਂ ਪੋਜੇਟਿਵ ਆਈਆਂ ਹਨ ਉਨ੍ਹਾਂ ਵਿੱਚੋਂ 6 ਵਿਅਕਤੀ ਮਹਾਰਾਸ਼ਟਰ ਤੋਂ ਆਏ ਹੋਏ ਹਨ।ਉਨ੍ਹਾਂ ਦੱਸਿਆ ਕਿ ਕੱਲ੍ਹ ਐਤਵਾਰ ਤੱਕ ਜ਼ਿਲ੍ਹੇ ਵਿੱੱਚ 28 ਪੋਜੇਟਿਵ ਕੇਸ ਸਨ, ਜਿਨ੍ਹਾਂ ਵਿੱਚੋਂ 1 ਲੜਕਾ ਠੀਕ ਹੋ ਕੇ ਆਪਣੇ ਘਰ ਚਲਾ ਗਿਆ ਹੈ ਤੇ 1 ਵਿਅਕਤੀ ਦੀ ਮੌਤ ਹੋ ਚੁੱਕੀ ਹੈ ਤੇ ਕੱਲ੍ਹ ਸਾਮ ਤੱੱਕ ਕੁੱਲ 26 ਐਕਟਿਵ ਪੋਜ਼ਟਿਵ ਕੇਸ ਸਨ।
              ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਿਰੋਜ਼ਪੁਰ ਵਿੱਚ ਦੂਜੇ ਰਾਜਾਂ ਤੋਂ ਕੁੱਲ 470 ਲੋਕ ਆ ਚੁੱਕੇ ਹਨ।ਜਿੰਨਾਂ ਵਿਚੋਂ 265 ਲੋਕ ਮਹਾਰਾਸ਼ਟਰ ਅਤੇ ਬਾਕੀ ਦੇ ਲੋਕ ਹੋਰ ਰਾਜਾਂ ਤੋਂ ਆਏ ਹਨ।ਹੁਣ ਤੱਕ ਜ਼ਿਲ੍ਹੇ ਵਿੱਚ 1016 ਲੋਕਾਂ ਦੀ ਸੈਂਪਲਿੰਗ ਹੋ ਚੁੱਕੀ ਹੈ, ਜਿਸ ਵਿਚੋਂ 569 ਸੈਂਪਲ ਨੈਗੇਟਿਵ ਆ ਚੁੱਕੇ ਹਨ ਅਤੇ 39 ਕੇਸ ਪੋਜੇਟਿਵ ਆ ਚੁੱਕੇ ਹਨ। ਬਾਕੀ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ।ਜਿਲ੍ਹੇ ਵਿੱਚ ਕੁੱਲ 6 ਕੰਟੋਨਮੈਂਟ ਜੋਨ ਸਥਾਪਤ ਕੀਤੇ ਗਏ ਹਨ, ਜਿਸ ਵਿਚੋਂ 4 ਜ਼ੀਰਾ ਇਲਾਕੇ ਵਿੱਚ ਹਨ।ਇੱਕ ਕਮਾਲਗੜ ਅਤੇ ਦੂਜਾ ਇਲਾਕਾ ਅਲੀਕੇ ਪਿੰਡ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …