Saturday, June 27, 2026

ਫੌਜੀ ਪੈਨਸ਼ਨਰਾਂ ਨੂੰ ਸਲਾਨਾ ਪਹਿਚਾਣ ਲਈ ਡੀ.ਪੀ.ਡੀ.ਓ ਦਫ਼ਤਰ ਆਉਣ ਦੀ ਲੋੜ ਨਹੀਂ

ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਰਵਿੰਦਰ ਸਿੰਘ ਮਾਨ ਰੱਖਿਆ ਪੈਨਸ਼ਨ ਵੰਡ ਅਫਸਰ (ਡੀ.ਪੀ.ਡੀ.ਓ) ਨੇ ਦੱਸਿਆ ਕਿ ਸਾਰੇ ਪੈਨਸ਼ਨਰ, Pensionਜਿਨਾਂ ਦੀ ਸਲਾਨਾ ਪਹਿਚਾਣ ਕਰੋਨਾ ਮਹਾਂਮਾਰੀ ਦੌਰਾਨ ਲੱਗੇ ਕਰਫਿਊ ਕਾਰਣ ਨਹੀਂ ਹੋ ਸਕੀ ਜਾਂ ਜਿੰਨਾਂ ਪੈਨਸ਼ਨਰਾਂ ਦੀ ਸਲਾਨਾ ਪਹਿਚਾਣ ਮਈ ਮਹੀਨੇ ਵਿੱਚ ਹੋਣੀ ਹੈ ਉਹ ਸਾਰੇ ਪੈਨਸ਼ਨਰ ਆਪਣਾ ਜੀਵਨ ਪ੍ਰਮਾਣ ਸਰਟੀਫਿਕੇਟ ਆਪਣੇ ਪਿੰਡ ਦੇ ਸਰਪੰਚ, ਮਿਊਂਸਪਲ ਕੌਂਸਲਰ, ਸ਼ਹਿਰ ਦੇ ਮੇਅਰ, ਜਿਲਾ ਸੈਨਿਕ ਭਲਾਈ ਅਫ਼ਸਰ ਤਰਨਤਾਰਨ ਜਾਂ ਅੰਮ੍ਰਿਤਸਰ, ਬੈਂਕ ਮੈਨੇਜਰ ਜਾਂ ਕਿਸੇ ਵੀ ਗਜ਼ਟੇਡ ਅਫ਼ਸਰ ਕੋਲੋਂ ਜਾਰੀ ਕਰਵਾ ਕੇ ਅਤੇ ਜੀਵਨ ਪ੍ਰਮਾਣ ਸਰਟੀਫਿਕੇਟ ਉਪਰ ਦਸਤਖਤ ਅਤੇ ਜਾਰੀ ਕਰਨ ਵਾਲੇ ਅਧਿਕਾਰੀ ਦੀ ਮੋਹਰ ਲਗਾ ਕੇ ਇਸ ਦਫ਼ਤਰ ਦੇ ਈ-ਮੇਲ ਜਾਂ ਵੱਟਸਐਪ ਨੰਬਰਾਂ 8146605858, 9876415642, 7307669671, 9971403071 ‘ਤੇ ਭੇਜ ਸਕਦੇ ਹਨ ਅਤੇ ਉਨਾਂ ਨੂੰ ਸਲਾਨਾ ਪਹਿਚਾਣ ਲਈ ਦਫਤਰ ਵਿਖੇ ਖੁਦ ਹਾਜ਼ਰ ਹੋਣ ਦੀ ਲੋੜ ਨਹੀਂ ਹੈ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …