Friday, April 24, 2026

ਜਿਲ੍ਹਾ ਪਠਾਨਕੋਟ ਦੇ ਸੁਜਾਨਪੁਰ ‘ਚ ਸੋਮਵਾਰ ਆਏ ਦੋ ਹੋਰ ਕਰੋਨਾ ਪਾਜ਼ਟਿਵ ਕੇਸ

ਪਠਾਨਕੋਟ, 5 ਮਈ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪਠਾਨਕੋਟ ਵਿੱਚ ਸੁਜਾਨਪੁਰ ਦੇ ਖੇਤਰ ਵਿੱਚ ਸੋਮਵਾਰ ਦੋ ਕਰੋਨਾ ਪਾਜ਼ਟਿਵ ਮਰੀਜ਼ ਹੋਰ ਸਾਹਮਣੇ ਆਏ Corona 1ਹਨ ਅਤੇ ਇਸ ਦੇ ਨਾਲ ਹੀ ਜਿਲ੍ਹਾ ਪਠਾਨਕੋਟ ਵਿੱਚ ਕਰੋਨਾ ਪਾਜ਼ਟਿਵ ਮਾਮਲਿਆਂ ਦੀ ਸੰਖਿਆਂ ਫਿਰ 15 ਹੋ ਗਈ ਹੈ।ਜਿਨ੍ਹਾਂ ਦਾ ਇਲਾਜ਼ ਸਿਵਲ ਹਸਪਤਾਲ ਪਠਾਨਕੋਟ ਵਿੱਚ ਬਣਾਏ ਆਈਸੋਲੇਸ਼ਨ ਵਾਰਡ ਵਿੱਚ ਚੱਲ ਰਿਹਾ ਹੈ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਹੁਣ ਤੱਕ ਕਰੋਨਾ ਪਾਜ਼ਟਿਵ ਕੇਸ 24 ਸਨ ਜਿਨ੍ਹਾਂ ਵਿੱਚੋਂ 10 ਲੋਕ ਕਰੋਨਾ ਮੁਕਤ ਹੋ ਗਏ ਹਨ।ਇੱਕ ਕਰੋਨਾ ਪਾਜ਼ਟਿਵ ਮਰੀਜ਼ ਦਾ ਇਲਾਜ ਅੰਮ੍ਰਿਤਸਰ ਵਿਖੇ ਚੱਲ ਰਿਹਾ ਹੈ ਅਤੇ 13 ਲੋਕ ਜੋ ਕਰੋਨਾ ਪਾਜ਼ਟਿਵ ਸਨ ਉਨ੍ਹਾਂ ਦਾ ਇਲਾਜ਼ ਸਿਵਲ ਹਸਪਤਾਲ ਵਿਖੇ ਬਣਾਇਆ ਗਿਆ ਆਈਸੋਲੇਸ਼ਨ ਵਾਰਡ ਵਿੱਚ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਅੱਜ ਦੋ ਨਵੇ ਕਰੋਨਾ ਪਾਜ਼ਟਿਵ ਦੇ ਕੇਸ ਸਾਹਮਣੇ ਆਉਣ ਨਾਲ ਜਿਲ੍ਹਾ ਪਠਾਨਕੋਟ ਵਿੱਚ ਇਸ ਸਮੇਂ ਕਰੋਨਾ ਪਾਜ਼ਟਿਵ ਮਰੀਜ਼ਾਂ ਦੀ ਸੰਖਿਆ 15 ਹੋ ਗਈ ਹੈ, ਜਿਨ੍ਹਾਂ ਦਾ ਇਲਾਜ਼ ਸਿਵਲ ਹਸਪਤਾਲ ਵੱਲੋਂ ਕੀਤਾ ਜਾ ਰਿਹਾ ਹੈ।
                  ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਘਰਾਂ ਅੰਦਰ ਰਹੋ ਅਤੇ ਸਿਹਤ ਵਿਭਾਗ ਤੇ ਜਿਲ੍ਹਾ ਪ੍ਰਸਾਸ਼ਨ ਵੱਲੋਂ ਦਿਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰੋ ਤਾਂ ਜੋ ਕਰੋਨਾ ਪਾਜ਼ਟਿਵ ਦੇ ਵਿਸਥਾਰ ‘ਤੇ ਰੋਕ ਲਗਾਈ ਜਾ ਸਕੇ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …