Wednesday, April 29, 2026

ਦਲਿਤਾਂ ‘ਤੇ ਹੋਏ ਪਰਚੇ ਨਾਲ ਮੇਰਾ ਕੋਈ ਸਬੰਧ ਨਹੀਂ – ਹੌਬੀ ਧਾਲੀਵਾਲ

ਲੌਂਗੋਵਾਲ, 6 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਹੌਬੀ ਧਾਲੀਵਾਲ ਵਲੋਂ ਆਪਣੇ ਜੱਦੀ ਪਿੰਡ ਚਪੜੌਦਾ ਵਿਖੇ ਪ੍ਰੈਸ ਕਾਨਫਰੰਸ ਕਰਕੇ ਪਿਛਲੇ ਦਿਨੀਂ ਨੇੜਲੇ Hobby Dhaliwalਪਿੰਡ ਚਪੜੌਦਾ ਵਿਖੇ ਦਲਿਤ ਭਾਈਚਾਰੇ ਦੀਆਂ ਕੁੱਝ ਔਰਤਾਂ ਤੇ ਜਨਰਲ ਵਰਗ ਦੇ ਲੋਕਾਂ ਸਮੇਤ ਅਮਰਗੜ੍ਹ ਪੁਲਿਸ ਵਲੋਂ ਸੱਤ ਲੋਕਾਂ ‘ਤੇ ਖੇਤ ਵਿਚੋਂ ਕਣਕ ਦੀਆਂ ਬੱਲੀਆਂ ਵੱਢਣ `ਤੇ ਮਾਮਲਾ ਦਰਜ ਕਰਨ ਦੇ ਪੂਰੇ ਮਾਮਲੇ ਦੀ ਸੱਚਾਈ ਅਤੇ ਆਪਣੀ ਸ਼ਮੂਲੀਅਤ ਸਬੰਧੀ ਸੱਚ ਬਿਆਨ ਕਰਦਿਆਂ ਦੱਸਿਆ ਹੈ ਕਿ ਜਿਸ ਪਰਿਵਾਰ ਦੀ ਦਰਖਾਸਤ ‘ਤੇ ਇਹ ਮਾਮਲਾ ਦਰਜ਼ ਹੋਇਆ ਹੈ।ਉਸ ਪਰਿਵਾਰ ਨਾਲ ਉਨ੍ਹਾਂ ਦਾ ਸਮਾਜਿਕ ਰਿਸ਼ਤਾ ਜ਼ਰੂਰ ਹੈ।ਪਰ ਖੂਨ ਦਾ ਰਿਸ਼ਤਾ ਨਹੀਂ।ਜਦਕਿ ਦਲਿਤ ਪਰਿਵਾਰਾਂ ਨਾਲ ਉਨ੍ਹਾਂ ਦਾ ਗੂੜ੍ਹਾ ਤੇ ਪੁਰਾਣਾ ਪ੍ਰੇਮ ਹੈ।ਜਿਸ ਕਾਰਨ ਉਹ ਇਨ੍ਹਾਂ ਪਰਿਵਾਰਾਂ ਦੇ ਚੰਗੇ ਮਾੜੇ ਸਮੇਂ ਵਿੱਚ ਹਰ ਤਰ੍ਹਾਂ ਦੀ ਮਦਦ ਲਈ ਹਮੇਸ਼ਾਂ ਉਨ੍ਹਾਂ ਦੇ ਨਾਲ ਖੜ੍ਹਦੇ ਹਨ। ਧਾਲੀਵਾਲ ਨੇ ਕਿਹਾ ਕਿ ਮੀਡੀਆ ਦੇ ਇੱਕ ਹਿੱਸੇ ਅਤੇ ਕੁੱਝ ਲੋਕਾਂ ਵਲੋਂ ਉਨਾਂ ਦਾ ਨਾਮ ਵਰਤਦਿਆਂ ਇਸ ਪੂਰੇ ਮਾਮਲੇ ਦਾ ਤੋੜਾ ਉਨਾਂ ਸਿਰ ਝਾੜਦਿਆਂ ਆਪਣਾ ਅਸਰ-ਰਸੂਲ ਰਸੂਖ ਵਰਤ ਕੇ ਇਹ ਪਰਚਾ ਦਰਜ ਕਰਵਾਉਣ ਲਈ ਜ਼ਿੰਮੇਵਾਰ ਦੱਸਦੇ ਹੋਏ ਉਸ ਵਿਰੁੱਧ ਸੋਸ਼ਲ ਮੀਡੀਆ ‘ਤੇ ਕੁੱਝ ਹਾਸੋਹੀਣੀਆਂ ਤੇ ਅਦਾਕਾਰ ਦੀ ਸਾਫ-ਸੁਥਰੀ ਛਵੀ ਨੂੰ ਵਿਗਾੜਨ ਲਈ ਕੁੱਝ ਪੋਸਟਾਂ ਪਾਈਆਂ ਗਈਆਂ ਸਨ।
            ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਲੌਕਡਾਨ ਦੇ ਚੱਲਦਿਆਂ ਉਨ੍ਹਾਂ ਆਪਣੇ ਪਿੰਡ ਨੂੰ ਗੋਦ ਲਿਆ ਸੀ।ਜਿਸ ਦੌਰਾਨ ਪਿੰਡ ਨੂੰ ਸੈਨੀਟਾਈਜ਼ ਕਰਵਾਇਆ ਅਤੇ ਲੋੜਵੰਦ ਤੇ ਗਰੀਬਾਂ ਨੂੰ ਰਾਸ਼਼ਨ ਵੀ ਵੰਡਿਆ ਗਿਆ।ਉਨ੍ਹਾਂ ਕਿਹਾ ਕਿ ਉਹ ਜਾਤਾਂ-ਧਰਮਾਂ ਤੋਂ ਉਪਰ ਉਠ ਕੇ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਬੰਦਾ ਹੈ।ਉਹਂ ਅੱਜ ਜੋ ਵੀ ਹਨ, ਲੋਕਾਂ ਦੀਆਂ ਦੁਆਵਾਂ ਤੇ ਪਿਆਰ ਸਦਕਾ ਹਨ।ਉਨ੍ਹਾਂ ਕਿਹਾ ਕਿ ਉਹ ਆਪਣੇ ਪਿੰਡ ਦੇ ਉਨ੍ਹਾਂ ਗਰੀਬ ਲੋਕਾਂ ਜਿਨ੍ਹਾਂ ਨਾਲ ਬਚਪਨ `ਚ ਖੇਡ ਕੇ ਵੱਡਾ ਹੋਇਆ ਤੇ ਇਥੋਂ ਤੱਕ ਪਹੁੰਚਿਆ ਹੈ।ਉਨ੍ਹਾਂ ਦਾ ਬੁਰਾ ਕਰਨ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ।ਉਨ੍ਹਾਂ ਕਿਹਾ ਕਿ ਕੁੱਝ ਨਾ-ਸਮਝ ਲੋਕਾਂ ਕਾਰਨ  ਉਨ੍ਹਾਂ  ਦੇ ਮਨ ਅਤੇ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ।ਜਿਨ੍ਹਾਂ ਬਿਨਾਂ ਕੁੱਝ ਸੋਚੇ ਸਮਝੇ ਸੋਸ਼ਲ ਮੀਡੀਆ ‘ਤੇ ਉਨਾਂ ਖਿਲਾਫ ਮਾੜੀ ਸ਼ਬਦਾਵਲੀ ਵਰਤਦਿਆਂ ਜ਼ਹਿਰ ਉਗਲਿਆ।ਉਨ੍ਹਾਂ ਕਿਹਾ ਕਿ ਉਹ ਅਜਿਹੇ ਲੋਕਾਂ ਖਿਲਾਫ ਆਪਣੇ ਵਕੀਲ ਨਾਲ ਰਾਇ ਕਰਕੇ ਕਾਨੂੰਨੀ ਕਾਰਵਾਈ ਜ਼ਰੂਰ ਕਰਨਗੇ।ਜਿਨ੍ਹਾਂ ਬਿ ਨਾਂ ਸੋਚੇ ਸਮਝੇ ਮੇਰੀ ਦਿੱਖ ਖ਼ਰਾਬ ਕਰਨ ਦੇ ਮਨਸੂਬੇ ਨਾਲ ਉਨਾਂ ਵਿਰੁੱਧ ਕੂੜ ਪ੍ਰਚਾਰ ਕੀਤਾ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …