Saturday, June 27, 2026

‘ਅੰਬੈਡਸਰ ਆਫ ਹੋਪ’ ਦੀ ਦੌੜ ਦੇ ‘ਚ ਸ਼ਾਮਲ ਅਰਮਾਨ ਸਿੰਘ

ਸਕੇਟਿੰਗ ਖਿਡਾਰੀ ਬਣ ਚੁੱਕਾ ਹੈ ਲਿਮਕਾ ਬੁੱਕ ਆਫ ਰਿਕਾਰਡਜ਼ ਹੋਲਡਰ

ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ- ਸੰਧੂ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਵੱਲੋਂ ਮਨੁੱਖੀ ਜਾਨਲੇਵਾ ਕੋਰੋਨਾ ਵਾਇਰਸ ਦੇ ਖਿਲਾਫ ਵੱਖ-ਵੱਖ ਸਕੂਲੀ PPNJ080520204ਵਿਦਿਆਰਥੀਆਂ ਦੇ ਕੋਲੋਂ ਉਨ੍ਹਾਂ ਵਲੋਂ ਲਿਖਤ ਕਲਾ ਕ੍ਰਿਤੀਆਂ ਮੰਗਵਾ ਕੇ ‘ਅੰਬੈਸਡਰ ਆਫ ਹੋਪ’ ਚੁਣੇ ਜਾਣ ਦੀ ਦੌੜ ਵਿੱਚ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦਾ ਅੱਠਵੀਂ ਜਮਾਤ ਦਾ ਵਿਦਿਆਰਥੀ ਅਰਮਾਨ ਸਿੰਘ ਵੀ ਸ਼ਾਮਲ ਹੈ।
               ਦੱਸਣਯੋਗ ਹੈ ਕਿ 24 ਘੰਟੇ ਲਗਾਤਾਰ ਸਕੈਟਿੰਗ ਕਰਕੇ ਆਪਣਾ ਨਾਮ ਲਿਮਕਾ ਬੁੱਕ ਆਫ ਰਿਕਾਰਡਜ਼ ਦੇ ਵਿੱਚ ਦਰਜ਼ ਕਰਵਾਉਣ ਵਾਲੇ ਅਰਮਾਨ ਸਿੰਘ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਆਪਣੀ ਪੇਸ਼ਕਾਰੀ ਦੀ ਵਿਡੀਓ ਭੇਜਣ ਤੋਂ ਇਲਾਵਾ ਯੂ-ਟਿਓੂਬ ਅਤੇ ਸ਼ੋਸ਼ਲ ਮੀਡੀਆ ਤੇ ਵੀ ਅਪਲੋਡ ਕੀਤੀ ਹੈ। ਜਿਸ ਦੀ ਚੁਫੇਰਿਓੁਂ ਪ੍ਰਸ਼ੰਸ਼ਾ ਹੋ ਰਹੀ ਹੈ।
            ਅਰਮਾਨ ਸਿੰਘ ਕਈ ਪ੍ਰਕਾਰ ਦੀਆਂ ਕਲਾ ਕ੍ਰਿਤੀਆਂ ਬਣਾਉਣ ਤੋਂ ਇਲਾਵਾ ਨਵੇਂ-ਨਵੇਂ ਆਡੀਆ ‘ਤੇ ਕੰਮ ਕਰਨ ਅਤੇ ਗੀਤ ਤੇ ਕਵਿਤਾਵਾਂ ਲਿਖਣ ਦਾ ਸ਼ੌਕ ਰੱਖਦਾ ਹੈ।ਉਸ ਦੇ ਸਕੂਲ ਪ੍ਰਬੰਧਕਾਂ, ਅਧਿਆਪਕਾਂ, ਜਮਾਤੀਆਂ ਤੇ ਹੋਰਨਾਂ ਵੱਲੋਂ ਉਸ ਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …