ਜੰਡਿਆਲਾ ਗੁਰੂ, 8 ਮਈ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਦੇ ਯਤਨਾਂ ਸਦਕਾ ਪਿੰਡ ਠੱਠੀਆ ਵਿਖੇ
ਦਿਹਾੜੀਦਾਰ ਮਜਦੂਰਾਂ ਤੇ ਲੋੜਵੰਦ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆ।ਰਾਸ਼ਨ ਦੀਆਂ ਕਿੱਟਾਂ ਵੰਡ ਰਹੇ ਪਿੰਡ ਨਵਾਂਕੋਟ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਆਪਣੇ ਪੰਚਾਂ ਸਰਪੰਚਾਂ ਦੀਆਂ ਟੀਮਾਂ ਬਣਾਈਆਂ ਤਾਂ ਜੋ ਹਲਕੇ ਅੰਦਰ ਕੋਈ ਵੀ ਰਾਸ਼ਨ ਤੋਂ ਵਾਝਾ ਨਾ ਰਹਿ ਜਾਵੇ।ਇਸ ਮੌਕੇ ਪਿੰਡ ਠੱਠੀਆ ਦੇ ਸਰਪੰਚ ਬਚਿੱਤਰ ਸਿੰਘ, ਮਾਸਟਰ ਰਣਧੀਰ ਸਿੰਘ, ਸੁਖਦੇਵ ਜੰਡ, ਮੁਖਤਾਰ ਸਿੰਘ, ਸ਼ਿਵ ਕੁਮਾਰ, ਸੁਰਜੀਤ ਮੱਖਣਵਿੰਡੀ, ਇੰਦਰਪਾਲ ਪੰਚ, ਬਿੱਟੂ ਫਤੇਹਪੁਰ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media