
ਫਾਜਿਲਕਾ, 10 ਅਕਤੂਬਰ (ਵਿਨੀਤ ਅਰੋੜਾ)- ਪ੍ਰਧਾਨ ਮੰਤਰੀ ਨਰਿੰਂਦਰ ਮੋਦੀ ਦੁਆਰਾ ਚਲਾਏ ਸਵੱਛ ਭਾਰਤ ਅਭਿਆਨ ਅਤੇ ਪ੍ਰਦੇਸ਼ ਸਰਕਾਰ ਦੁਆਰਾ ਘੋਸ਼ਿਤ ਸੋਹਣਾ ਸਕੂਲ ਮੁਹਿੰਮ ਦੇ ਤਹਿਤ ਇੱਥੇ ਪਿੰਡ ਸਾਬੂਆਨਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਜਿਲਾ ਸਿੱਖਿਆ ਅਧਿਕਾਰੀ ਹਰਿ ਚੰਦ ਕੰਬੋਜ (ਐਲੀਮੇਂਟਰੀ) ਅਤੇ ਜਿਲਾ ਕੋ-ਆਰਡਿਨੇਟਰ ਪ੍ਰਵੇਸ਼ ਸ. ਗੁਰਦਿਆਲ ਸਿੰਘ ਦੇ ਦਿਸ਼ਾਨਿਰਦੇਸ਼ਾਂ ਤੇ ਸਫਾਈ ਅਭਿਆਨ ਦੇ ਮਹੱਤਵ ਵਿਸ਼ਾ ਉੱਤੇ ਪੇਰੰਟਿੰਗ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਪ੍ਰੋਗਰਾਮ ਦੀ ਪ੍ਰਧਾਨਗੀ ਪਰਵੇਸ਼ ਬਲਾਕ ਕੋ-ਆਰਡਿਨੇਟਰ ਸਤਿੰਦਰ ਸਚਦੇਵਾ ਨੇ ਕੀਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਫਾਈ ਅਭਿਆਨ ਵਿੱਚ ਹਰ ਕੋਈ ਭਾਗ ਲੈ ਸਕਦਾ ਹੈ।ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਨੂੰ ਸਫਾਈ ਰੱਖਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅਜਿਹਾ ਕਰ ਜਿੱਥੇ ਅਸੀ ਆਪਣੇ ਆਲੇ ਦੁਆਲੇ ਨੂੰ ਸੁੰਦਰ ਬਣਾਉਂਦੇ ਹਾਂ ਉਥੇ ਹੀ ਅਸੀ ਬੀਮਾਰੀਆਂ ਤੋਂ ਵੀ ਬਚਦੇ ਹਾਂ ।
ਇਸ ਮੌਕੇ ਉੱਤੇ ਸਕੂਲ ਹੈਡਮਾਸਟਰ ਕ੍ਰਿਸ਼ਣ ਸਿੰਘ ਨੇ ਵਿਦਿਆਰਥੀਆਂ ਨੂੰ ਪ੍ਰੇਂਟਿੰਗ ਮੁਕਾਬਲੇ ਵਿੱਚ ਖੂਬਸੂਰਤ ਚਿੱਤਰ ਬਣਾਉਣ ਨੂੰ ਪ੍ਰੇਰਿਤ ਕੀਤਾ।ਮੁਕਾਬਲੇ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਬਲਾਕ ਕੋ-ਆਰਡਿਨੇਟਰ ਸਤਿੰਦਰ ਸਚਦੇਵਾ, ਸਕੂਲ ਹੈਡਮਾਸਟਰ ਕ੍ਰਿਸ਼ਣ ਸਿੰਘ ਦੁਆਰਾ ਸਨਮਾਨਿਤ ਕੀਤਾ ਗਿਆ।ਮੁਕਾਬਲੇ ਵਿੱਚ ਸਕੂਲ ਸਟਾਫ ਨਵਨੀਤ ਸੇਠੀ, ਗੁਰਵਿੰਦਰ ਸਿੰਘ, ਸੁਰਿੰਦਰ ਕੁਮਾਰ, ਮਦਨ ਲਾਲ, ਰਾਕੇਸ਼ ਰਾਣੀ ਨੇ ਮਹੱਤਵਪੂਰਣ ਭੂਮਿਕਾ ਨਿਭਾਈ ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media