ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ, ਅੰਮ੍ਰਿਤਸਰ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ
ਯੂਨੀਵਰਸਿਟੀ ਵੱਲੋਂ ਦਸੰਬਰ 2019 ‘ਚ ਲਈਆਂ ਗਈਆਂ ਪ੍ਰੀਖਿਆਵਾਂ ‘ਚ ਕਈ ਕੋਰਸਾਂ ‘ਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ।ਏਕਮਦੀਪ ਕੌਰ, ਬੀ.ਐਸ.ਸੀ ਬਾਇਓਟੈਕ (ਸਮੈਸਟਰ ਪਹਿਲਾ) ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਮਲਕੀਤ ਕੌਰ, ਬੀ.ਐਫ.ਏ (ਸਮੈਸਟਰ ਪੰਜਵਾਂ), ਇੰਦਰਪ੍ਰੀਤ ਕੌਰ, ਬੀ ਐਫ ਏ (ਸਮੈਸਟਰ ਪਹਿਲਾ), ਪਲਕ ਮਹਿਰਾ, ਬੀ.ਵਾਕ ਸੌਫਟਵੇਅਰ ਡਿਵਲਪਮੈਂਟ (ਸਮੈਸਟਰ ਪਹਿਲਾ) ਅਤੇ ਸੋਨਾਲੀ ਸ਼ਰਮਾ, ਪੀ.ਜੀ.ਡੀ.ਸੀ ਫੈਸ਼ਨ ਡੀਜ਼ਾਈਨ (ਸਮੈਸਟਰ ਪਹਿਲਾ) ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਦੋ ਵਿਦਿਆਰਥਣਾਂ ਨੈਨਾ, ਬੀ ਐਫ ਏ (ਸਮੈਸਟਰ ਪਹਿਲਾ) ਅਤੇ ਸਿਮਰਨ ਗੋਸੇਨ, ਬੀ.ਵੌਕ ਬੈਕਿੰਗ ਐਂਡ ਫਾਇਨੈਸ਼ਿਅਲ ਸਰਵੀਸਿਜ਼ (ਸਮੈਸਟਰ ਪਹਿਲਾ) ਨੇ ਤੀਜਾ ਸਥਾਨ ਹਾਸਲ ਕੀਤਾ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ, ਸੁਦਰਸ਼ਨ ਕਪੂਰ, ਚੇਅਰਮੈਨ, ਸਥਾਨਕ ਪ੍ਰਬੰਧਕ ਕਮੇਟੀ, ਡਾ. ਨੀਨੂ ਕੇ. ਮਲਹੋਤਰਾ, ਵਾਈਸ ਪ੍ਰਿੰਸੀਪਲ, ਡਾ. ਸਿਮਰਦੀਪ, ਡੀਨ ਅਕਾਦਮਿਕ ਅਤੇ ਮਿਸ ਕਿਰਨ ਗੁਪਤਾ, ਡੀਨ ਐਡਮਿਸ਼ਨ ਨੇ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media