Tuesday, July 7, 2026

ਕੋਵਿਡ-19 ਪਾਜ਼ਟਿਵ ਆਉਣ `ਤੇ ਡਾਕਟਰਾਂ ਸਮੇਤ ਸਾਰੇ ਫਰੰਟਲਾਈਨ ਕਾਮਿਆਂ ਨੂੰ ਮਿਲਣਗੀਆਂ ਵਿਸ਼ੇਸ਼ ਸਹੂਲਤਾਂ – ਡੀ.ਸੀ

ਮਿਲਣਗੇ ਏਅਰ ਕੰਡੀਸ਼ਨਰ ਕਮਰੇ, ਟੈਲੀਵਿਜ਼ਨ, ਮੁਫ਼ਤ ਵਾਈ ਫ਼ਾਈ, ਪੌਸ਼ਟਿਕ ਖਾਣਾ ਤੇ ਫ਼ਲ

ਸੰਗਰੂਰ, 9 ਮਈ (ਪੰਜਾਬ ਪੋਸਟ ਬਿਊਰੋ) – ਕੋਵਿਡ -19 ਨਾਲ ਜਿਥੇ ਪੂਰਾ ਪ੍ਰਸ਼ਾਸਨ ਜੰਗ ਲੜ ਰਿਹਾ ਹੈ ਉਥੇ ਪਹਿਲੀ ਕਤਾਰ ਵਿਚ ਖੜ੍ਹੇ ਸਿਹਤ ਵਿਭਾਗ ਦੇ Ghan Shyam Thori DCਡਾਕਟਰਾਂ, ਨਰਸਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਅਹਿਮੀਅਤ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਡਾਕਟਰਾਂ ਸਮੇਤ ਸਿਹਤ ਵਿਭਾਗ ਦੇ ਸਾਰੇ ਫਰੰਟਲਾਈਨ ਕਾਮਿਆਂ ਲਈ ਉਨ੍ਹਾਂ ਦੇ ਕੋਵਿਡ-19 ਪਾਜ਼ਟਿਵ ਪਾਏ ਜਾਣ `ਤੇ ਵਿਸ਼ੇਸ਼ ਸਹੂਲਤਾਂ ਦੇਣ ਦਾ ਫ਼ੈਸਲਾ ਲਿਆ ਹੈ।
               ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਸਾਡੇ ਡਾਕਟਰ ਤੇ ਹੋਰ ਫਰੰਟਲਾਈਨ ਕਾਮੇ ਕੋਵਿਡ 19 ਦਾ ਡਟ ਕੇ ਸਾਹਮਣਾ ਕਰ ਰਹੇ ਹਨ।ਜੇਕਰ ਉਹ ਕੋਵਿਡ-19 ਦੀ ਡਿਊਟੀ ਦੌਰਾਨ ਜਾਂ ਸਰਕਾਰੀ ਹਸਪਤਾਲ ਵਿਚ ਕੰਮ ਕਰਨ ਦੌਰਾਨ ਕੋਵਿਡ-19 ਦੇ ਸ਼ਿਕਾਰ ਹੋ ਜਾਂਦੇ ਹਨ ਤਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਹਰ ਬਿਹਤਰ ਸਹੂਲਤ ਦਿੱਤੀ ਜਾਵੇਗੀ।ਉਨਾਂ ਕਿਹਾ ਕਿ ਇਨ੍ਹਾਂ ਸਹੂਲਤਾਂ ਵਿਚ ਏਅਰ ਕੰਡੀਸ਼ਨਰ ਕਮਰੇ, ਟਾਟਾ ਸਕਾਈ ਦੇ ਕੁਨੈਕਸ਼ਨ ਸਮੇਤ ਟੈਲੀਵਿਜ਼ਨ, ਮੁਫ਼ਤ ਵਾਈ ਫ਼ਾਈ ਅਤੇ ਪੌਸ਼ਟਿਕ ਖਾਣਾ ਤੇ ਫ਼ਲਾਂ ਦੀ ਸਹੂਲਤ ਦਿੱਤੀ ਜਾਵੇਗੀ।ਪ੍ਰੋਜੈਕਟਰ ਰੂਮ ਤੱਕ ਪਹੁੰਚ ਦਿੱਤੀ ਜਾਵੇਗੀ।ਜਿਥੇ ਉਹ ਪ੍ਰੋਜੈਕਟਰ ਤੇ ਟੀ.ਵੀ ਵੇਖ ਸਕਣ।ਇਸ ਤੋਂ ਇਲਾਵਾ ਜੋ ਵੀ ਵਾਧੂ ਖਰਚਾ ਹੋਵੇਗਾ।ਉਹ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਮਾਜ ਸੇਵਾ ਦੇ ਕਾਰਜ਼ਾਂ ਲਈ ਗਠਿਤ ਪਹਿਲ ਸੁਸਾਇਟੀ ਵਲੋਂ ਕੀਤਾ ਜਾਵੇਗਾ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …