ਅੰਮ੍ਰਿਤਸਰ, 9 ਮਈ (ਪਮਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁਲਾਜਮਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ ਨੇ ਪੰਜਾਬ
ਪੁਲਿਸ ਦੇ ਸਾਬਕਾ ਡੀ.ਜੀ.ਪੀ ਸੁਮੈਧ ਸੈਣੀ ਦੇ ਹੱਕ ਵਿਚ ਭੁਗਤਣ ਵਾਲੇ ਵਕੀਲਾਂ ਅਤੇ ਅਕਾਲੀ ਦਲ ਬਾਦਲ ਦੇ ਸੈਣੀ ਪੱਖੀ ਰਵੱਈਏ ਦੀ ਸਖਤ ਨੁਕਤਾਚੀਨੀ ਕਰਦਿਆਂ ਕਿਹਾ ਕਿ ਹੁਣ ਤਾਂ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ।ਪੰਜਾਬ ਵਾਸੀਆਂ ਨੂੰ ਭਰਮ ਭੁਲੇਖਾ ਨਹੀਂ ਰਹਿਣਾ ਚਾਹੀਦਾ।
ਪ੍ਰੈਸ ਨੂੰ ਜਾਰੀ ਪੈ੍ਰਸ ਬਿਆਨ ਵਿੱਚ ਅਦਲੀਵਾਲ ਨੇ ਕਿਹਾ ਕਿ ਖਾੜਕੂਵਾਦ ਸਮੇਂ ਕੁੱਝ ਜ਼ਾਲਮ ਪੁਲਿਸ ਅਫਸਰ ਰਿਬੈਰੋ ਅਤੇ ਕੇ.ਪੀ.ਐਸ ਗਿੱਲ ਦੀ ਅਗਵਾਈ ‘ਚ ਪਤਾ ਨਹੀਂ ਕਿੰਨੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਥਿਤ ਤੌਰ ‘ਤੇ ਮਾਰ ਮੁਕਾਇਆ ਗਿਆ।ਇਸੇ ਸਮੇਂ ਇਨਾਮ ਤੇ ਸਟਾਰ ਲੈਣ ਲਈ ਸਿੱਖ ਨੌਜਵਾਨਾਂ ਦੇ ਖੂਨ ਦੀ ਹੋਲੀ ਖੇਡਦੇ ਰਹੇ ਜ਼ਾਲਮ ਅਫਸਰਾਂ ‘ਚ ਪੰਜਾਬ ਪੁਲਿਸ ਦਾ ਸਾਬਕਾ ਡੀ.ਜੀ.ਪੀ ਸੁਮੈਧ ਸੈਣੀ ਵੀ ਮੋਹਰੀ ਰਿਹਾ ਹੈ।ਜਿਸ ‘ਤੇ ਮੁਲਤਾਨੀ ਨੂੰ ਇਕ ਕਥਿਤ ਮੁਕਾਬਲੇ ਵਿੱਚ ਮਾਰ ਮੁਕਾਉਣ ਦੇ ਸਬੰਧ ਵਿੱਚ ਪਰਚਾ ਦਰਜ਼ ਹੋਣ ‘ਤੇ ਸੈਣੀ ਦੀ ਅਗਾੳਂੂ ਜਮਾਨਤ ਕਰਾਉਣ ਵਾਲੇ ਸਾਰੇ ਲੋਕਾਂ ਦੇ ਚਿਹਰੇ ਨੰਗੇ ਹੋ ਗਏ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਬਾਦਲ ਸਰਕਾਰ ਦੇ ਪਿੱਠੂ ਸੈਣੀ ਨੇ ਅਨੇਕਾਂ ਨੌਜਵਾਨਾਂ ਨੂੰ ਨਜਾਇਜ ਪੁਲਿਸ ਹਿਰਾਸਤ ਵਿਚੋ ਫਰਾਰ ਕਰਾਰ ਦੇ ਕੇ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰਿਆ।ਇਥੋਂ ਤੱਕ ਕਿ ਤਕਨੀਕੀ ਖਾਮੀਆਂ ਦੱਸ ਕੇ ਸੁਪਰੀਮ ਕੋਰਟ ਨੇ ਵੀ ਸੈਣੀ ਨੂੰ ਕਲੀਨ ਚਿੱਟ ਦੇ ਦਿੱਤੀ ਸੀ।
ਉਨ੍ਹਾਂ ਮੰਗ ਕੀਤੀ ਕਿ ਹੁਣ ਮੁਲਤਾਨੀ ਸਮੇਤ ਬਾਕੀ ਨੌਜਵਾਨਾਂ ਦੇ ਹੋਏ ਕਥਿਤ ਮੁਕਾਬਲਿਆਂ ਦੀ ਵੀ ਜਾਂਚ ਹੋਵੇ ਅਤੇ ਸੈਣੀ ਸਮੇਤ ਉਹ ਸਾਰੇ ਲੋਕ ਸਲਾਖਾਂ ਪਿਛੇ ਜਾਣ ਜਿਨ੍ਹਾਂ ਨੇ ਪੰਜਾਬ ਦੀ ਜੁਆਨੀ ਦਾ ਘਾਣ ਕੀਤਾ ਹੈ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media