Tuesday, July 7, 2026

ਆਈਸੋਲੇਸ਼ਨ ਵਾਰਡ ‘ਚ ਮਨਾਇਆ ਕੋਵਿਡ-19 ਪਾਜ਼ਟਿਵ ਬੱਚੀ ਦਾ ਜਨਮ ਦਿਨ

ਮਲੇਰਕੋਟਲਾ, 9 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਵਿਡ -19 ਦੀ ਬਿਮਾਰੀ ਕਾਰਨ ਪੈਦਾ ਹੋਏ ਤਣਾਅ ਨੂੰ ਖਤਮ ਕਰਦਿਆਂ ਅੱਜ ਸਿਵਲ ਹਸਪਤਾਲ PPNJ0905202016ਮਾਲੇਰਕੋਟਲਾ ਵਿਖੇ ਕੋਵਿਡ-19 ਪਾਜ਼ਟਿਵ ਇੱਕ ਬੱਚੀ ਦਾ ਜਨਮ ਦਿਨ ਜੋਸ਼ੋਖਰੋਸ਼ ਨਾਲ ਮਨਾਇਆ ਗਿਆ।
                   ਸੀਨੀਅਰ ਮੈਡੀਕਲ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਘਨਸ਼ਅਿਾਮ ਥੋਰੀ ਦੀਆਂ ਹਦਾਇਤਾਂ `ਤੇ ਅਸੀਂ ਇਹ ਯਕੀਨੀ ਬਣਾ ਰਹੇ ਹਾਂ ਕਿ ਸਾਡੇ ਕੋਲ ਦਾਖ਼ਲ ਕੋਵਿਡ-19 ਪਾਜ਼ਟਿਵ ਮਰੀਜ਼ ਕਿਸੇ ਤਣਾਅ ਵਿੱਚ ਨਾ ਆਉਣ ਤੇ ਉਨ੍ਹਾਂ ਨੂੰ ਘਰ ਵਰਗਾ ਮਹੌਲ ਮਿਲ ਸਕੇ।ਉਨ੍ਹਾਂ ਕਿਹਾ ਕਿ ਜਦ ਪਤਾ ਲੱਗਾ ਕਿ ਅੱਜ ਬੱਚੀ ਦਾ ਜਨਮ ਦਿਨ ਹੈ ਤਾਂ ਐਸ.ਪੀ ਮਾਲੇਰਕੋਟਲਾ ਮਨਜੀਤ ਸਿੰਘ ਬਰਾੜ ਵਲੋਂ ਮਿਲੇ ਹੁੰਗਾਰੇ ਤੋਂ ਬਾਅਦ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਕੋਵਿਡ-19 ਪਾਜ਼ਟਿਵ 14 ਸਾਲ ਦੀ ਬੱਚੀ ਹਰਸ਼ਦੀਪ ਕੌਰ ਦਾ ਜਨਮ ਦਿਨ ਮਾਲੇਰਕੋਟਲੇ ਦੀਆਂ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਮਦਦ ਨਾਲ ਮਨਾਇਆ।
               ਐਸ.ਪੀ ਮਨਜੀਤ ਸਿੰਘ ਬਰਾੜ ਨੇ ਕਿਹਾ ਕਿ ਅਜਿਹਾ ਕਰਨ ਨਾਲ ਬੱਚੀ ਨੂੰ ਘਰ ਵਰਗਾ ਮਹੌਲ ਮਿਲਿਆ ਤੇ ਉਹ ਕਾਫ਼ੀ ਖ਼ੁਸ਼ ਹੋਈ ਤੇ ਹਸਪਤਾਲ ਦਾ ਮਹੌਲ ਵੀ ਖ਼ੁਸ਼ਨੁਮਾ ਹੋਇਆ।ਬੱਚੀ ਦਾ ਜਨਮ ਦਿਨ ਮਨਾਉਣ ਲਈ ਦੋ ਕੇਕ ਲਿਆਂਦੇ ਸਨ ਤਾਂ ਕਿ ਕੋਵਿਡ ਪਾਜ਼ਿਟਿਵ ਵਿਅਕਤੀ ਤੇ ਦੂਜੇ ਵਿਅਕਤੀ ਅਲੱਗ-ਅਲੱਗ ਕੇਕ ਖਾ ਸਕਣ।
                   ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਅਤੇ ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਬੱਚੀ ਦੇ ਜਲਦੀ ਸਿਹਤਯਾਬ ਹੋਣ ਦੀ ਕਮਾਨਾ ਕੀਤੀ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …