Thursday, March 26, 2026

ਕਰਫਿਊ ਦੌਰਾਨ ਮਾਰਕਫੈਡ ਦੇ ਕਾਰੋਬਾਰ ਵਿੱਚ ਰਿਕਾਰਡ ਵਾਧਾ – ਗੁਰਪ੍ਰੀਤ ਸਿੰਘ

ਘਰੇਲੂ ਲੋੜਾਂ ਦੀ ਪੂਰਤੀ ਲਈ ਕੀਤੀ ਪਹਿਲ ਕਦਮੀ ਲਈ ਮੁੱਖ ਮੰਤਰੀ ਨੇ ਵੀ ਦਿੱਤੀ ਵਧਾਈ

ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕਰਫਿਊ ਦੇ ਦਿਨਾਂ ਵਿਚ ਪੰਜਾਬ ਤੇ ਚੰਡੀਗੜ ਵਿੱਚ ਮਾਰਕਫੈਡ ਨੇ ਲੋਕਾਂ ਨੂੰ ਫੋਨ ‘ਤੇ ਘਰਾਂ ਵਿੱਚ ਹੀ Gurpreet S Markfed Mngrਜ਼ਰੂਰੀ ਵਸਤਾਂ ਪਹੁੰਚਾ ਕੇ ਜਿਥੇ ਆਪਣਾ ਕਾਰੋਬਾਰ ਕਈ ਗੁਣਾ ਵਧਾਇਆ ਉਥੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਤੋਂ ਬਚਾਉਣ ਵਿਚ ਯੋਗਦਾਨ ਪਾਇਆ ਹੈ।ਮਾਰਕਫੈਡ ਦੇ ਜ਼ਿਲਾ ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅਦਾਰੇ ਦੀ ਇਸ ਪਹਿਲ ਲਈ ਵਿਸ਼ੇਸ਼ ਵਧਾਈ ਦਿੱਤੀ ਹੈ, ਜਿਸ ਨਾਲ ਸਾਡੇ ਸਟਾਫ ਨੂੰ ਹੋਰ ਮਿਹਨਤ ਕਰਨ ਦਾ ਬਲ ਮਿਲੇਗਾ।ਉਨਾਂ ਦੱਸਿਆ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਸੁਰੱਖਿਅਤ ਵਸਤਾਂ ਮੁਹੱਈਆ ਕਰਵਾਉਣ ਦੇ ਇਰਾਦੇ ਨਾਲ ਪੰਜਾਬ ਦੇ ਸਹਿਕਾਰੀ ਅਦਾਰੇ ਮਾਰਕਫੈਡ ਅਜੇ ਵੀ ਘਰ-ਘਰ ਵਸਤਾਂ ਦੀ ਸਪਲਾਈ ਕਰ ਰਿਹਾ ਹੈ।
               ਉਨਾਂ ਦੱਸਿਆ ਕਿ ਅਸੀਂ ਸਿੱਧੇ ਤੌਰ ‘ਤੇ ਉਤਪਾਦਕ ਕੋਲੋਂ ਖੰਡ, ਘਿਉ, ਦਾਲਾਂ, ਹਲਦੀ, ਅਚਾਰ, ਮੁਰੱਬੇ, ਸੌਸ ਸਸਤੇ ਅਤੇ ਸ਼ੁਧ ਵੇਚ ਰਹੇ ਹਾਂ, ਜਿਸ ਨਾਲ ਇਸ ਲਾਕਡਾਊਨ ਦੌਰਾਨ ਹੀ ਅਸੀਂ 66 ਲੱਖ ਤੋਂ ਵੱਧ ਦਾ ਕਾਰੋਬਾਰ ਅੰਮ੍ਰਿਤਸਰ ਵਿੱਚ ਕੀਤਾ ਹੈ।ਉਨਾਂ ਦੱਸਿਆ ਕਿ ਇਕ ਸਟੋਰ ਰਣਜੀਤ ਐਵੀਨਿਊ, ਗਰੀਨ ਐਵੀਨਿਊ, ਮੈਡੀਕਲ ਇਨਕਲੇਵ, ਫਤਿਹਗੜ ਚੂੜੀਆਂ ਰੋਡ ਅਤੇ ਅਜਨਾਲਾ ਰੋਡ ਉਤੇ ਵਸੀਆਂ ਕਾਲੋਨੀਆਂ ਵਿੱਚ ਵਸਤਾਂ ਸਪਲਾਈ ਕਰ ਰਿਹਾ ਹੈ ਅਤੇ ਦੂਸਰਾ ਸਟੋਰ ਪ੍ਰਤਾਪ ਨਗਰ, ਸੰਤ ਨਗਰ, ਸੁਲਤਾਨਵਿੰਡ ਰੋਡ, ਨਿਊ ਅੰਮ੍ਰਿਤਸਰ, ਰਜਿੰਦਰ ਨਗਰ ਤੇ ਜੀ.ਟੀ ਰੋਡ ਜਲੰਧਰ ਵਾਲੇ ਪਾਸੇ ਵੱਸੀਆਂ ਕਾਲੋਨੀਆਂ ਵਿੱਚ ਵਸਤਾਂ ਦੀ ਸਪਲਾਈ ਸ਼ੁਰੂ ਕੀਤੀ ਹੈ।ਉਨਾਂ ਕਿਹਾ ਕਿ ਇਸ ਲਈ ਉਕਤ ਇਲਾਕਿਆਂ ਦੇ ਵਾਸੀ ਸਾਡੇ ਫੋਨ ਨੰਬਰ 81465-25040 ਅਤੇ 83609-46880 ਉਤੇ ਫੋਨ ਕਰਕੇ ਆਰਡਰ ਨੋਟ ਕਰਵਾਇਆ ਜਾ ਸਕਦਾ ਹੈ।
               ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਅਸੀਂ 150 ਮੀਟਰਕ ਟਨ ਪਸ਼ੂਆਂ ਦੀ ਫੀਡ ਪਸ਼ੂ ਪਾਲਕਾਂ ਨੂੰ ਭੇਜੀ ਅਤੇ ਹੁਣ ਸਾਉਣੀ ਦੀ ਫਸਲ ਲਈ ਖਾਦ ਤੇ ਦਵਾਈਆਂ ਸੁਸਾਇਟੀਆਂ ਨੂੰ ਭੇਜ ਰਹੇ ਹਾਂ।ਉਨਾਂ ਕਿਹਾ ਕਿ ਸਪਲਾਈ ‘ਚ ਸਿਹਤ ਵਿਭਾਗ ਦੀਆਂ ਜ਼ਰੂਰੀ ਹਦਾਇਤਾਂ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ, ਜਿਸ ਨਾਲ ਵਾਇਰਸ ਦੇ ਫੈਲਣ ਦਾ ਡਰ ਨਹੀਂ ਰਹਿੰਦਾ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …