ਕਪੂਰਥਲਾ, 9 ਮਈ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਬਾਵਾ ਨੇ ਦੱਸਿਆ ਹੈ ਕਿ ਜਿਥੇ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ
ਜਾਗਰੂਕਤਾ ਫੈਲਾਉਣ ਲਈ ‘ਅਰੋਗਿਆ ਸੇਤੂ ਐਪ’ ਬਹੁਤ ਹੀ ਉਪਯੋਗੀ ਹੈ, ਉਥੇ ਇਹ ਸਿਹਤ ਸਬੰਧੀ ਸੇਵਾਵਾਂ ਨਾਲ ਯੂਜ਼ਰ ਨੂੰ ਜੁੜਨ ਸਬੰਧੀ ਵੀ ਲਾਹੇਵੰਦ ਜਾਣਕਾਰੀ ਦਿੰਦੀ ਹੈ।ਉਨ੍ਹਾਂ ਇਸ ਐਪ ਦੇ ਸੈਲਫ ਅਸੈਸਮੈਂਟ ਫੀਚਰ ਨੂੰ ਵੀ ਉਪਯੋਗੀ ਦੱਸਿਆ, ਜਿਸ ਰਾਹੀਂ ਪੁੱਛੇ ਗਏ ਸਵਾਨਾ ਦੇ ਆਧਾਰ ’ਤੇ ਯੂਜ਼ਰ ਨੂੰ ਕੋਰੋਨਾ ਲਾਗ ਦੇ ਖ਼ਤਰੇ ਦੀ ਜਾਣਕਾਰੀ ਮਿਲਦੀ ਹੈ।ਉਨ੍ਹਾਂ ਮੈਡੀਕਲ, ਪੈਰਾ ਮੈਡੀਕਲ ਸਟਾਫੇ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸ ਐਪ ਰਾਹੀਂ ਆਪਣੇ ਆਸਪਾਸ ਕੋਰੋਨਾ ਦੇ ਖ਼ਤਰਿਆਂ ਦਾ ਮੁਲਾਂਕਣ ਕਰਨ ਲਈ ਪ੍ਰੇਰਿਆ, ਤਾਂ ਜੋ ਸਮੇਂ ਸਿਰ ਇਸ ਦੇ ਖ਼ਤਰੇ ਨੂੰ ਪਹਿਚਾਣ ਕੇ ਸੁਰੱਖਿਆ ਦੇ ਕਦਮ ਉਠਾਏ ਜਾ ਸਕਣ।ਸਿਵਲ ਸਰਜਨ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨ, ਮਾਸਕ ਪਾ ਕੇ ਰੱਖਣ ਅਤੇ ਲਾਕਡਾੳੂਨ ਵਿਚ ਦਿੱਤੀ ਢਿੱਲ ਵਿਚ ਬੇਵਜ੍ਹਾ ਬਾਹਰ ਨਾ ਨਿਕਲਣ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media