Monday, July 6, 2026

ਸਰਕਾਰ ਦੇ ਪੱਖਪਾਤੀ ਰਵੱਈਏ ਖਿਲਾਫ਼ ਸੇੈਲੂਨ ਮਾਲਕਾਂ ਨੇ ਜਤਾਇਆ ਰੋਸ

ਕਿਹਾ, ਕਾਰੋਬਾਰ ਖੋਲ੍ਹਣ ਦੀ ਮਨਜ਼ੂਰੀ ਦੇਵੇ ਪੰਜਾਬ ਸਰਕਾਰ

ਲੌਂਗੋਵਾਲ, 10 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੈਲੂਨ ਆਰਗਨਾਈਜ਼ੇਸ਼ਨ ਆਫ ਪੰਜਾਬ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਦੇ ਪੱਖਪਾਤੀ ਰਵੱਈਏ ਖਿਲਾਫ਼ ਰੋਸ ਜਤਾਉਂਦਿਆ ਕਿਹਾ ਕਿ ਸੂਬੇ `ਚ ਸਰਕਾਰ ਨੇ ਸਾਰੇ ਕਾਰੋਬਾਰਾਂ, ਦੁਕਾਨਾਂ ਤੇ ਹੋਰ ਸਰਕਾਰੀ ਅਦਾਰਿਆਂ, ਸ਼ਰਾਬ ਦੇ ਠੇਕਿਆਂ ਸਮੇਤ ਰਜਿਸਟਰੀਆ, ਸੇਵਾPPNJ1005202004ਕੇਂਦਰਾਂ ਨੂੰ ਖੋਲ੍ਹਣ ਦੀ ਮਨਜੂਰੀ ਦੇ ਦਿੱਤੀ ਹੈ ਜਦੋਂਕਿ ਸਿਰਫ ਸੈਲੂਨ ਅਤੇ ਬਿਊਟੀ ਪਾਰਲਰਾਂ ਨੂੰ ਖੋਲ੍ਹਣ ਲਈ ਸਰਕਾਰ ਨੇ ਹੁਣ ਤੱਕ ਛੋਟ ਨਹੀਂ ਦਿੱਤੀ।ਆਰਗਨਾਈਜੇਸ਼ਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਸਰਕਾਰ ਦੇ ਇਸ ਪੱਖਪਾਤ ਵਾਲੇ ਰਵੱਈਏ ਕਾਰਣ ਇਸ ਧੰਦੇ ਨਾਲ ਜੁੜੇ ਕਾਰੋਬਾਰੀਆਂ ਲਈ ਵੱਡਾ ਆਰਥਿਕ ਸੰਕਟ ਪੈਦਾ ਹੋ ਗਿਆ ਹੈ। ਉਨ੍ਹਾਂ ਆਖਿਆ ਕਿ ਸੈਲੂਨ ਤੋਂ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ ਤੇ ਮੌਜੂਦਾ ਸਮੇਂ `ਚ ਉਹਨਾਂ ਕੋਲ ਅਪਣੇ ਵਰਕਰਾਂ ਨੂੰ ਤਨਖਾਹਾਂ ਅਤੇ ਸੈਲੂਨਾਂ ਦੇ ਕਿਰਾਏ ਦੇਣ ਲਈ ਵੀ ਪੈਸੇ ਨਹੀਂ ਹਨ।ਉਨਾਂ ਕਿਹਾ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਕਾਰੋਬਾਰਾਂ ਨੂੰ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਜਾਂਦੀ ਹੈ ਤਾਂ ਸੈਲੂਨ ਤੇ ਬਿਊਟੀ ਪਾਰਲਰਾਂ ਵਿੱਚ ਸਰਕਾਰ ਵਲੋਂ `ਸੋਸ਼ਲ ਡਿਸਟੈੰਸਿੰਗ` ਸਮੇਤ ਸਾਵਧਾਨੀ ਦੇ ਤੌਰ `ਤੇ ਹੋਰ ਜਾਰੀ ਹਦਾਇਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ।ਇਸ ਮੌਕੇ ਹਰਕੀਰਤ ਸਮਾਇਲ, ਜਸਪਾਲ ਕਟਾਰੀਆ, ਗੈਰੀ ਜੈਂਗੋ, ਵਿਜੈ ਕੁਮਾਰ, ਹਨੀ ਵਰਮਾ ਸਮੇਤ ਹੋਰ ਸੈਲੂ ਮਾਲਕ ਤੇ ਵਰਕਰ਼ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …