ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਸੰਧੂ) – ਸਮਾਜਸੇਵੀ ਸੰਸਥਾ ਦੇ ਜ਼ਿਲ੍ਹਾ ਮੁੱਖੀ ਪ੍ਰਿੰਸੀਪਲ ਸ਼ਰਤ ਵਸ਼ਿਸ਼ਟ ਵਲੋਂ ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਦੌਰਾਨ
ਆਪਣੀਆਂ ਡਿਊਟੀਆਂ ਨਿਭਾਅ ਰਹੇ ਏ.ਸੀ.ਪੀ ਸੈਂਟਰਲ ਸੁਖਜਿੰਦਰ ਭੱਲਾ, ਐਸ.ਐਚ.ਓ ਏ ਡਵੀਜਨ ਨੀਰਜ ਕੁਮਾਰ, ਐਸ.ਐਚ.ਓ ਡੀ ਡਵੀਜਨ ਹਰਿੰਦਰ ਸਿੰਘ, ਏ.ਐਸ.ਆਈ ਰਾਜੇਸ਼ ਕੁਮਾਰ ਤੇ ਹੋਰਨਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਏ.ਡੀ.ਸੀ.ਪੀ ਹਰਜੀਤ ਸਿੰਘ ਨੇ ਕੌਂਸਲ ਦੀ ਜ਼ਿਲ੍ਹਾ ਇਕਾਈ ਵੱਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸੰਸਥਾ ਦੇ ਸਮੂਹ ਅਹੁੱਦੇਦਾਰ ਤੇ ਮੈਂਬਰ ਵੀ ਕੋਰੋਨਾ ਯੋਧਿਆਂ ਤੋਂ ਘੱਟ ਨਹੀਂ ਹਨ, ਜੋ ਦਿਨ-ਰਾਤ ਗਰੀਬਾਂ ਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੋਰਨਾਂ ਜੀਵ ਜੰਤੂਆਂ ਦੀ ਜਾਨ ਬਚਾਉਣ ਵਿੱਚ ਵੀ ਅਹਿਮ ਭੂਮਿਕਾ ਅਦਾ ਕਰ ਰਹੇ ਹਨ।
ਇਸ ਮੌਕੇ ਡਾ. ਜਸਪ੍ਰੀਤ ਗਰੋਵਰ, ਰਜਿੰਦਰ ਸਾਹਨੀ, ਡਾਕਟਰ ਤੇਜਪਾਲ ਸਿੰਧੂ, ਸਹਿਲ ਅਰੋੜਾ, ਜੁਗਿੰਦਰਪਾਲ, ਸੁਰਜੀਤ ਸਿੰਘ, ਸੂਰਜ, ਗੌਰਵ ਅਤੇ ਕਿਰਨ ਆਦਿ ਹਾਜ਼ਰ ਸਨ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media