ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ – ਸੰਧੂ) – ਵੈਟਰਨ ਖਿਡਾਰੀਆਂ ਵੱਲੋਂ ਕੋਵਿਡ-19 ਖਾਲਸਾ ਐਵਨਿਊ, ਨਿੱਕਾ ਸਿੰਘ ਕਲੌਨੀ, ਗੁਰੂ ਨਾਨਕ ਵਾੜਾ, ਗੰਗਾ
ਬਿਲਡਿੰਗ ਆਦਿ ਇਲਾਕਿਆਂ ਦੀ ਸੀਵਰੇਜ ਸਫਾਈ ਅਤੇ ਵਾਟਰ ਸਪਲਾਈ ਨੂੰ ਸੰਚਾਰੂ ਰੂਪ ਵਿੱਚ ਚਾਲੂ ਰੱਖਣ ‘ਚ ਭੂਮਿਕਾ ਸੇਵਾਵਾਂ ਨਿਭਾਉਣ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਹ ਰਸਮ ਉਘੇ ਖੇਡ ਪ੍ਰਮੋਟਰ ਤੇ ਵੈਟਰਨ ਬਾਸਕਿਟਬਾਲ ਖਿਡਾਰੀ ਮਨਪ੍ਰੀਤ ਸਿੰਘ ਆਨੰਦ ਤੇ ਅੰਤਰਰਾਸ਼ਟਰੀ ਮਾਸਟਰਜ਼ ਐਥਲੈਟਿਕਸ ਖਿਡਾਰੀ ਅਵਤਾਰ ਸਿੰਘ ਪੀ.ਪੀ ਨੇ ਸਾਂਝੇ ਤੌਰ ‘ਤੇ ਅਦਾ ਕੀਤੀ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਵਿੱਚ ਸਭ ਤੋਂ ਵੱਡਾ ਯੋਗਦਾਨ ਸਫਾਈ ਸੇਵਕਾਂ ਦਾ ਹੈ।
ਜਿਸ ਵਿੱਚ ਨਗਰ ਨਿਗਮ ਦੇ ਇਹ ਕਰਮਚਾਰੀ ਬਿਹਤਰੀਨ ਸੇਵਾਵਾਂ ਨਿਭਾਅ ਰਹੇ ਹਨ।ਇਸ ਮੌਕੇ ਕੰਵਲਜੀਤ ਸਿੰਘ ਜੱਗੀ, ਅਮਰਬੀਰ ਸਿੰਘ ਸ਼ੈਰੀ, ਸੁਲੱਖਣ ਸਿੰਘ ਗੋਰਾ, ਪੂਰਨ ਸਿੰਘ ਗੋਰਾ, ਗੋਗਾ ਪ੍ਰਧਾਨ, ਸਵਰਣ ਸਿੰਘ ਰੇਲਵੇ ਆਦਿ ਹਾਜ਼ਰ ਸਨ।