ਅੰਮ੍ਰਿਤਸਰ, 11 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਵਿਡ 19 ਵਿਰੁੱਧ ਲਗਾਤਾਰ ਡਿਊਟੀ ਦੇ ਰਹੇ ਸਿਹਤ, ਪੁਲਿਸ, ਸਫਾਈ ਅਤੇ ਪ੍ਰਬੰਧਨ ਵਿਭਾਗ ਦੇ
ਅਧਿਕਾਰੀ ਤੇ ਕਰਮਚਾਰੀ ਆਪਣੀਆਂ ਖੁਸ਼ੀਆਂ ਵੀ ਪਰਿਵਾਰ ਨਾਲ ਮਨਾਉਣ ਦੀ ਥਾਂ ਡਿਊਟੀ ‘ਤੇ ਹੀ ਸ਼ਹਿਰ ਵਾਸੀਆਂ ਨਾਲ ਸਾਂਝੇ ਕਰ ਰਹੇ ਹਨ।ਮਾਂ ਦਿਵਸ ਮੌਕੇ ਨਿਗਮ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਐਸ.ਡੀ.ਐਮ ਅਲਕਾ ਕਾਲੀਆ, ਐਸ.ਡੀ.ਐਮ ਸੁਮਿਤ ਮੁੱਧ ਵੀ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਛੱਡ ਕੇ ਅਹਿਮ ਡਿਊਟੀ ਨਿਭਾਉਂਦੇ ਨਜ਼ਰ ਆਏ।ਇਸੇ ਦੌਰਾਨ ਅੱਜ ਉਨਾਂ ਨੇ ਪੁਲਿਸ ਥਾਣਾ ਮਜੀਠਾ ਰੋਡ ਦੇ ਐਸ.ਐਚ.ਓ ਜਸਪਾਲ ਸਿੰਘ ਦਾ ਜਨਮ ਦਿਨ ਵੀ ਸ਼ਹਿਰ ਵਾਸੀਆਂ ਨੇ ਫੋਰ.ਐਸ ਚੌਕ ਵਿੱਚ ਪੁਲਿਸ ਨਾਕੇ ‘ਤੇ ਹੀ ਮਨਾਇਆ।
ਉਮੀਦ ਫਾਉਡੇਸ਼ਨ ਦੇ ਚੇਅਰਮੈਨ ਤੇ ਕਾਂਗਰਸ ਦੇ ਸਾਬਕਾ ਸਕੱਤਰ ਗੁਰਦੇਵ ਸਿੰਘ ਝੀਤਾ ਕੇਕ ਤਿਆਰ ਕਰਕੇ ਲਿਆਏ ਤੇ ਨਾਕੇ ‘ਤੇ ਹੀ ਪ੍ਰੈਸ ਤੇ ਪੁਲਿਸ ਵਾਲਿਆਂ ਨਾਲ ਮਿਲ ਕੇ ਜਸਪਾਲ ਸਿੰਘ ਦਾ ਜਨਮ ਦਿਹਾੜਾ ਮਨਾਇਆ।ਇਸ ਮੌਕੇ ਐਸ.ਐਚ.ਓ ਸ਼ਿਵਦਰਸ਼ਨ ਸਿੰਘ, ਐਸ.ਐਚ.ਓ ਹਰਸਿਮਰਨਪ੍ਰੀਤ ਕੌਰ, ਗੁਰਸਾਹਿਬ ਸਿੰਘ ਢਿਲੋਂ, ਮਨਜੀਤ ਸਿੰਘ ਅਤੇ ਹੋਰ ਸ਼ਹਿਰੀ ਵੀ ਹਾਜ਼ਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media