ਲੌਂਗੋਵਾਲ, 11 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਰੋਨਾ ਵਾਇਰਸ ਜਿਹੀ ਭਿਆਨਕ ਬਿਮਾਰੀ ਕਾਰਨ ਖੂਨ ਦੀ ਲੋੜ ਵਧ ਰਹੀ ਹੈ।ਇਸੇ ਤਹਿਤ ਇਲਾਕੇ
ਦੇ ਸਮਾਜ ਸੇਵੀ ਅਤੇ ਕੋਪਲ ਗਰੁੱਪ ਸੂਲਰ ਘਰਾਟ ਦੇ ਐਮ.ਡੀ ਸੰਜੀਵ ਬਾਂਸਲ ਨੇ ਅੱਜ ਲੋੜਵੰਦਾਂ ਦੀ ਮਦਦ ਲਈ 25ਵੀਂ ਵਾਰ ਖੂਨਦਾਨ ਕੀਤਾ।ਮਾਤਾ ਚਿੰਤਪੁਰਨੀ ਚੈਰੀਟੇਬਲ ਟਰੱਸਟ ਭਵਾਨੀਗੜ੍ਹ ਦੇ ਪ੍ਰਧਾਨ ਚਰਨਜੀਵ ਬਾਂਸਲ, ਸੰਗਰੂਰ ਇੰਡਸਟਰੀ ਚੈਂਬਰ ਦੇ ਜਿਲ੍ਹਾ ਪ੍ਰਧਾਨ ਘਣਸ਼ਿਆਮ ਕਾਂਸਲ, ਇੰਕਲਾਬ ਫਾਊਂਡੇਸ਼ਨ ਦੇ ਪ੍ਰਧਾਨ ਰੁਪਿੰਦਰ ਧੀਮਾਨ, ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਜਗਦੀਪ ਸਿੰਘ ਗੁੱਜਰਾਂ, ਮੰਡੀ ਸੂਲਰ ਘਰਾਟ ਦੇ ਸਰਪੰਚ ਗੁਰਤੇਜ ਸਿੰਘ ਸੂਲਰ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ, ਅੰਤਰਰਾਸ਼ਟਰੀ ਕੁਮੈਂਟੇਟਰ ਸਤਪਾਲ ਸਿੰਘ ਮਾਹੀ ਆਦਿ ਨੇ ਇਸ ਕਾਰਜ਼ ਦੀ ਸ਼ਲਾਘਾ ਕੀਤੀ ਹੈ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media