Sunday, July 26, 2026

ਕੋਰੋਨਾ ਤੋਂ ਬਚਾਅ ਲਈ ਡਾਕਟਰ, ਪੁਲਿਸ ਮੁਲਾਜ਼ਮ ਤੇ ਮੀਡੀਆ ਕਰਮੀ ਕਰ ਰਹੇ ਹਨ ਸ਼ਲਾਘਾਯੋਗ ਕਾਰਜ਼ -ਸੋਹਲ

ਜੰਡਿਆਲਾ ਗੁਰੂ, 11 ਮਈ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਮਰਹੂਮ ਪੰਜਾਬੀ ਸਾਹਿਤਕਾਰ ਤਰਲੋਕ ਸਿੰਘ ਦੀਵਾਨਾ ਅਤੇ ਪੰਜਾਬੀ ਸਹਿਤ ਸਭਾ (ਰਜਿ.) Harinder Sohalਜੰਡਿਆਲਾ ਗੁਰੂ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਦੇ ਗ੍ਰਹਿ ਜੋਤੀਸਰ ਕਲੋਨੀ ਜੰਡਿਆਲਾ ਗੁਰੂ ਵਿਖੇ ਫਿਲਮ ਜਗਤ ਤੇ ਰੰਗਮੰਚ ਨਾਲ ਜੁੜੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਹਰਿੰਦਰ ਸਿੰਘ ਸੋਹਲ ਨੇ ਕਿਹਾ ਹੈ ਕਿ ਅੱਜ ਔਖੀ ਘੜੀ ‘ਚ ਹਰ ਕੋਈ ਫਿਕਰ ਭਰੀ ਜਿੰਦਗੀ ਜੀਅ ਰਿਹਾ ਹੈ।ਪਰ ਆਪਣੇ ਪਰਿਵਾਰਾਂ ਨੂੰ ਛੱਡ ਕੇ ਦਿਨ ਰਾਤ ਸੇਵਾਵਾਂ ਨਿਭਾਅ ਰਹੇ ਸਿਹਤ ਤੇ ਪੁਲਿਸ ਮੁਲਾਜ਼ਮ ਅਤੇ ਮੀਡੀਆ ਕਰਮੀ ਸ਼ਲਾਘਾਯੋਗ ਕਾਰਜ਼ ਕਰ ਰਹੇ ਹਨ।ਸੋਹਲ ਨੇ ਕਿਹਾ ਕਿ ਸਾਡਾ ਫਰਜ਼ ਬਣਦਾ ਹੈ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਅਤੇ ਹਰੇਕ ਕੁਦਰਤੀ ਸੋਮੇ ਦੀ ਰੱਖਿਆ ਕਰੀਏ।ਉਨਾਂ ਕਿਹਾ ਕਿ ਸਾਨੂੰ ਹਮੇਸ਼ਾਂ ਲਈ ਆਪਣਾ ਲਾਈਫ ਸਟਾਇਲ ਬਦਲਣਾ ਪਵੇਗਾ ਤੇ ਪੱਛਮੀ ਸਭਅਤਾ ਨੂੰ ਛੱਡ ਕੇ ਅਮੀਰ ਭਾਰਤੀ ਵਿਰਸੇ ਤੇ ਸੰਸਕ੍ਰਿਤੀ ਨੂੰ ਅਪਣਾਉਣਾ ਪਵੇਗਾ।

            ਇਸ ਮੌਕੇ ਜਗਜੀਤ ਸਿੰਘ ਸੰਧੂ ਤੇ ਰਾਜਬੀਰ ਸਿੰਘ ਹਾਜਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …