Saturday, October 10, 2026

ਫਾਜ਼ਿਲਕਾ ਜਿਲੇ ’ਚ 1 ਹੋਰ ਰਿਪੋਰਟ ਪਾਜ਼ਟਿਵ ਆਉਣ ਨਾਲ 40 ਹੋਏ ਕੋਰੋਨਾ ਐਕਟਿਵ ਕੇਸ – ਡਿਪਟੀ ਕਮਿਸ਼ਨਰ

ਫਾਜ਼ਿਲਕਾ, 11 ਮਈ (ਪੰਜਾਬ ਪੋਸਟ ਬਿਊਰੋ) – ਬੀਤੀ ਦੇਰ ਰਾਤ ਨੂੰ ਫਾਜ਼ਿਲਕਾ ਜ਼ਿਲੇ ਤੋਂ ਭੇਜੇ ਗਏ ਨਮੂਨਿਆਂ ’ਚ ਇਕ ਰਿਪਰੋਟ ਹੋਰ ਪਾਜ਼ਿਟਿਵ ਆਈ ਹੈ।ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਵਿਖੇ ਹੁਣ ਤੱਕ ਕੁੱਲ 40 ਕੋੋਰੋਨਾ ਐਕਟਿਵ ਕੇਸ ਹੋ ਗਏ ਹਨ।
               ਸਿਵਲ ਸਰਜਨ ਡਾ. ਹਰਚੰਦ ਸਿੰਘ ਨੇ ਦੱਸਿਆ ਕਿ ਪਾਜ਼ਟਿਵ ਪਾਏ ਜਾਣ ਵਾਲੇ ਨੌਜਵਾਨ ਦੀ ਉਮਰ ਕਰੀਬ 25 ਸਾਲ ਹੈ।ਉਨਾਂ ਦੱਸਿਆ ਕਿ ਪਾਜ਼ਟਿਵ ਆਏ ਨੌਜਵਾਨ ਨੂੰ ਸਿਵਲ ਹਸਪਤਾਲ ਜਲਾਲਬਾਦ ਵਿਖੇ ਭੇਜ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ 2460 ਨਮੂਨੇ ਲਏ ਗਏ ਹਨ, ਜਿਨਾਂ ’ਚੋ 2244 ਰਿਪੋਰਟਾਂ ਨੈਗੇਟਿਵ ਪ੍ਰਾਪਤ ਹੋਈਆ ਹਨ ਅਤੇ 155 ਰਿਪੋਰਟਾਂ ਦੇ ਨਤੀਜ਼ੇ ਆਉਣੇ ਹਨ ਅਤੇ 21 ਸੈਂਪਲਾਂ ਨੂੰ ਮੁੜ ਤੋਂ ਜਾਂਚ ਲਈ ਭੇਜਿਆ ਗਿਆ ਹੈ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …