Friday, June 26, 2026

ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਸੁਨਾਮ ਦੇ ਪ੍ਰਧਾਨ ਬਣੇ ਗਾਇਕ ਰਣਜੀਤ ਸਿੱਧੂ

ਲੌਂਗੋਵਾਲ, 15 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਟਰਨੈਸ਼ਨਲ ਪੱਧਰ ਦੀ ਸੰਸਥਾ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਪ੍ਰਸਿੱਧ ਗਾਇਕ ਹਾਕਮ ਬਖਤੜੀਵਾਲਾ ਦੀ ਰਹਿਨੁਮਾਈ ਹੇਠ ਵੱਡੇ ਪੱਧਰ ‘ਤੇ ਕਲਾਕਾਰਾਂ ਦੀਆਂ ਨਿਯੁੱਕਤੀਆਂ ਕੀਤੀਆਂ ਗਈਆਂ।
            ਦੱਸਣਯੋਗ ਹੈ ਕਿ ਗਾਇਕ ਅਤੇ ਗੀਤਕਾਰ ਹਾਕਮ ਬਖਤੜੀਵਾਲਾ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਕਰਦੇ ਆ ਰਹੇ ਅਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਸਾਝੇ ਪਲੇਟਫਾਰਮ ‘ਤੇ ਸੰਗੀਤ ਖੇਤਰ ਨਾਲ ਜੁੜੇ ਹੋਏ ਲੋਕਾਂ ਨੂੰ ਇਕੱਠੇ ਕਰਨ ਲਈ ਜਦੋਜਹਿਦ ਵੀ ਕਰ ਰਹੇ ਹਨ।ਇਸ ਸੋਚ ਨੂੰ ਅੱਗੇ ਵਧਾਉਣ ਲਈ ਗਾਇਕ ਰਣਜੀਤ ਸਿੱਧੂ ਨੂੰ ਸੁਨਾਮ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।
            ਮੰਚ ਦੇ ਵਿਸਤਾਰ ਲਈ ਵੀ ਦਿੱਤੇ ਗਏ ਅਧਿਕਾਰਾਂ ਤਹਿਤ ਚੁਣੇ ਗਏ ਹੋਰ ਅਹੁਦੇਦਾਰਾਂ ਵਿੱਚ ਸਰਪ੍ਰਸਤ ਜਗਦੀਸ਼ ਮਾਣਕ, ਚੇਅਰਮੈਨ ਤਿਰਲੋਕ ਧੀਮਾਨ, ਜਨਰਲ ਸਕੱਤਰ ਧਰਮਿੰਦਰ ਨੂਰ, ਖਜਾਨਚੀ ਗੁਰਦੀਪ ਕਾਕਾ, ਸਹਿ ਖਜਾਨਚੀ ਸੰਦੀਪ ਜੌਲੀ, ਪ੍ਰੈਸ ਸਕੱਤਰ ਅਸ਼ੋਕ ਕੁਮਾਰ, ਮੀਡੀਆ ਸਲਾਹਕਾਰ ਤੇਜੀ ਸੰਜੂਮਾਂ, ਮੁੱਖ ਪ੍ਰਬੰਧਕ ਜਤਿੰਦਰ ਮੱਲੀ, ਸ਼ਾਮਲ ਸ਼ਾਹ, ਮੁੱਖ ਸਲਾਹਕਾਰ ਜਤਿੰਦਰ ਮੋਦਗਿਲ ਅਤੇ ਸਲੀਮ ਅਖਤਰ ਆਦਿ ਸ਼ਾਮਲ ਹਨ ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …