ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ -ਸੰਧੂ) – ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸਥਾਨਕ ਖੰਡਵਾਲਾ ਚੌਂਕ ਛੇਹਰਟਾ ਸਥਿਤ ਵਿਖੇ ਕਰਫਿਊ ਦੌਰਾਨ ਨਿਸ਼ਕਾਮ
ਸੇਵਾਵਾਂ ਨਿਭਾਉਣ ਵਾਲੇ ਵਲੰਟੀਅਰ ਰਮਨ ਸ਼ਰਮਾ, ਰਾਜ ਕੁਮਾਰ ਬੌਬੀ ਆਦਿ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਸਨਮਾਨਿਤ ਕਰਨ ਦੀ ਰਸਮ ਪੰਜਾਬ ਪੁਲਿਸ ਦੀ ਐਸ.ਆਈ ਦਲਜੀਤ ਕੌਰ, ਸਥਾਨਕ ਚੌਂਕੀ ਇੰਚਾਰਜ ਐਸ.ਆਈ ਰੂਪ ਲਾਲ, ਏ.ਐਸ.ਆਈ ਇੰਦਰਜੀਤ ਸਿੰਘ, ਏ.ਐਸ.ਆਈ ਹਰਵਿੰਦਰ ਕੌਰ, ਏ.ਐਸ.ਆਈ ਪ੍ਰਤਾਪ ਸਿੰਘ, ਏ.ਐਸ.ਆਈ ਸ਼ੁਸ਼ੀਲ ਕੁਮਾਰ, ਪਰਸ਼ੋਤਮ ਲਾਲ, ਲਵਜੀਤ ਕੌਰ ਆਦਿ ਨੇ ਸਾਂਝੇ ਤੌਰ ‘ਤੇ ਅਦਾ ਕੀਤੀ।
ਏ.ਸੀ.ਪੀ ਦੇਵ ਦੱਤ ਤੇ ਥਾਣਾ ਛੇਹਰਟਾ ਮੁੱਖੀ ਮੈਡਮ ਰਾਜਵਿੰਦਰ ਕੌਰ ਨੇ ਵਾਲੰਟੀਅਰਾਂ ਨੂੰ ਸਨਮਾਨਿਤ ਕਰਨ ਦੇ ਸਿਲਸਿਲੇ ਦੀ ਭਰਪੂਰ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਵਲੰਟੀਅਰਾਂ ਨੂੰ ਮਾਨ-ਸਨਮਾਨ ਮਿਲਣਾ ਸਮੇਂ ਦੀ ਲੋੜ ਹੈ, ਕਿਉਂਕਿ ਉਹ ਬਿਨ੍ਹਾਂ ਕਿਸੇ ਸਵਾਰਥ ਦੇ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਜਨਤਾ ਦੀ ਸੇਵਾ ਕਰ ਰਹੇ ਹਨ।
Check Also
ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ
ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …
Punjab Post Daily Online Newspaper & Print Media