Friday, June 12, 2026

ਬੀਤੀ ਰਾਤ ਫਾਜ਼ਿਲਕਾ ਜ਼ਿਲ੍ਹੇ ’ਚ 3 ਹੋਰ ਰਿਪੋਰਟਾਂ ਆਈਆਂ ਕੋਰੋਨਾ ਪਾਜ਼ਟਿਵ

ਹੁਣ ਤੱਕ ਜ਼ਿਲ੍ਹੇ ‘ਚ ਕੁੱਲ 44 ਕੋਰੋਨਾ ਐਕਟਿਵ ਕੇਸ ਹੋਏ – ਸਿਵਲ ਸਰਜਨ

ਫਾਜ਼ਿਲਕਾ, 15 ਮਈ (ਪੰਜਾਬ ਪੋਸਟ ਬਿਊਰੋ) – ਬੀਤੀ ਦੇਰ ਰਾਤ ਨੂੰ ਤਿੰਨ ਹੋਰ ਕੋਰੋਨਾ ਕੇਸਾਂ ਦੇ ਸੈਂਪਲਾਂ ਦੀ ਰਿਪੋਰਟ ਪਾਜ਼ਟਿਵ ਆਈ ਹੈ।ਸਿਵਲ ਸਰਜਨ ਡਾ. ਹਰਚੰਦ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਤਿੰਨ ਹੋਰ ਰਿਪੋਰਟਾਂ ਪਾਜ਼ਟਿਵ ਆਉਣ ਨਾਲ ਜ਼ਿਲੇ੍ ਅੰਦਰ ਹੁਣ ਤੱਕ ਕੁੱਲ 44 ਕੋਰੋਨਾ ਐਕਟਿਵ ਕੇਸ ਹੋ ਗਏ ਹਨ।
            ਉਨ੍ਹਾਂ ਦੱਸਿਆ ਕਿ ਬੀਤੀ ਰਾਤ ਪਾਜ਼ਟਿਵ ਕੇਸਾਂ ਦੇ ਵਿੱਚ ਦੋ ਮਰਦ ਅਤੇ ਇਕ ਔਰਤ ਜਿਨ੍ਹਾਂ ਦੀ ਕ੍ਰਮਵਾਰ ਉਮਰ ਕਰੀਬ 41 ਤੇ 55 ਸਾਲ ਹੈ ਅਤੇ ਮਹਿਲਾ ਦੀ ਉਮਰ ਕਰੀਬ 46 ਸਾਲ ਹੈ।ਇਨ੍ਹਾਂ ਪਾਜੀਟਿਵ ਮਰੀਜ਼ਾਂ ਨੂੰ ਜਲਾਲਾਬਾਦ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।ਉਨ੍ਹਾਂ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …