Friday, November 22, 2024

ਜਿਲਾ ਸ੍ਰੀ ਮੁਕਤਸਰ ਸਾਹਿਬ ਦੇ 2 ਸੈਂਪਲ ਅੱਜ ਆਏ ਨੈਗਟਿਵ

ਪਿੰਡ ਕਾਊਣੀ ਤੇ ਸ਼ਹਿਰ ਦੇ ਵਸਨੀਕਾਂ ਨੂੰ ਅੱਜ ਨੈਗਟਿਵ ਰਿਪੋਰਟ ਆਉਣ ‘ਤੇ ਮਿਲੀ ਛੁੱਟੀ

ਸ੍ਰੀ ਮੁਕਤਸਰ ਸਾਹਿਬ, 15 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਕੋਵਿਡ ਹਸਪਤਾਲ ਵਿੱਚ ਕਰੋਨਾ ਪਾਜ਼ਿਟਿਵ ਆਏ, ਪਿਛਲੀ 30 ਤਾਰੀਕ ਤੋਂ ਜ਼ੇਰੇ ਇਲਾਜ, ਦੋ ਵਿਅਕਤੀਆਂ, ਪਿੰਡ ਕਾਊਣੀ ਅਤੇ ਸ਼ਹਿਰ ਸ੍ਰੀ ਮੁਕਤਸਰ ਦੇ ਵਸਨੀਕਾਂ ਨੂੰ ਅੱਜ ਨੈਗਟਿਵ ਰਿਪੋਟ ਆਉਣ ਉਪਰੰਤ ਛੁੱਟੀ ਦੇ ਦਿੱਤੀ ਗਈ।
ਸਿਵਲ ਸਰਜਨ ਡਾ. ਹਰੀ ਨਰਾਇਣ ਨੇ ਦੱਸਿਆ ਕਿ ਇਨਾਂ ਦੋ ਮਰੀਜਾਂ ਨੂੰ ਛੁੱਟੀ ਦੇਣ ਤੋਂ ਬਾਅਦ ਹੁਣ ਕੋਵਿਡ ਹਸਪਤਾਲ ਵਿੱਚ ਕੁੱਲ ਪਾਜ਼ਿਟਿਵ ਕੇਸਾਂ ਦੀ ਗਿਣਤੀ 60 ਰਹਿ ਗਈ ਹੈ।
             ਉਨਾਂ ਦੱਸਿਆ ਕਿ ਸਾਰੇ ਹੀ ਪਾਜ਼ਿਟਿਵ ਆਏ ਮਰੀਜਾਂ ਦੀ ਦੇਖ-ਭਾਲ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਕਰਮਚਾਰੀਆਂ ਵਲੋਂ ਪੂਰੀ ਤਨਦੇਹੀ ਨਾਲ ਕੀਤੀ ਜਾ ਰਹੀ ਹੈ।
                ਉਨਾਂ ਦੱਸਿਆ ਹੁਣ ਤੱਕ ਲਏ ਗਏ ਜ਼ਿਲੇ ਵਿਚ 1504 ਸੈਂਪਲਾਂ ਵਿਚੋਂ 1271 ਸੈਂਪਲ ਨੈਗਟਿਵ ਆਏ ਹਨ। ਉਨਾਂ ਦੱਸਿਆ ਕਿ ਹੁਣ ਕੁੱਲ 167 ਸੈਂਪਲਾਂ ਦੀ ਰਿਪੋਟ ਆਉਣੀ ਬਾਕੀ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …