Monday, February 23, 2026

ਪੁਲਿਸ ਵਲੋਂ ਅੰਤਰਰਾਸ਼ਟਰੀ ਪਰਿਵਾਰ ਦਿਵਸ ਮਨਾਇਆ ਗਿਆ

ਕਪੂਰਥਲਾ, 17 ਮਈ (ਪੰਜਾਬ ਪੋਸਟ ਬਿਊਰੋ) – ਕੋਰੋਨਾ ਵਾਇਰਸ ਦੇ ਕਾਰਣ ਚੱਲ ਰਹੇ ਕਰਫਿਊ ਦੋਰਾਨ ਅੰਤਰਰਾਸ਼ਟਰੀ ਪਰਿਵਾਰ ਦਿਵਸ ਸੀਨੀਅਰ ਪੁਲਿਸ ਕਪਤਾਨ ਸਤਿੰਦਰ ਸਿੰਘ, ਡੀ.ਐਸ.ਪੀ ਸੰਦੀਪ ਸਿੰਘ ਮੰਡ ਦੇ ਨਿਰਦੇਸ਼ਾਂ ਅਨੁਸਾਰ ਕਪੂਰਥਲਾ ਪੁਲਿਸ ਵਲੋਂ ਜਰਮਨੀ ਦਾਸ ਪਾਰਕ ਕਲੋਨੀ ਵਿੱਚ ਮਨਾਇਆ ਗਿਆ।ਏ.ਐਸ.ਆਈ ਗੁਰਬਚਨ ਸਿੰਘ ਬੰਗੜ ਟਰੈਫਿਕ ਐਜੂਕੇਸ਼ਨ ਸੈਲ ਕਪੂਰਥਲਾ ਨੇ ਕਿਹਾ ਕਿ ਇੱਕ ਸਮਾਂ ਅਜਿਹਾ ਸੀ, ਜਦੋਂ ਸਾਡੇ ਸਮਾਜ ਅੰਦਰ ਸਾਂਝੇ ਪਰਿਵਾਰਾਂ ਦਾ ਬੋਲਬਾਲਾ ਸੀ।ਸਾਰਾ ਪਰਿਵਾਰ ਮਿਲ-ਜੁਲ ਕੇ ਰਹਿੰਦਾ ਸੀ।ਇਕੋ ਸਾਂਝੇ ਪਰਿਵਾਰ ਵਿੱਚ ਅਨੇਕਾਂ ਰਿਸ਼ਤੇ ਪਨਪਦੇ ਸਨ।ਹਰ ਰਿਸ਼ਤੇ ਵਿੱਚ ਇਕ-ਦੂਸਰੇ ਲਈ ਪਿਆਰ ਅਤੇ ਸਤਿਕਾਰ ਹੁੰਦਾ ਸੀ। ਸਾਂਝਾ ਪਰਿਵਾਰ ਅਸਲ ਵਿੱਚ ਰਿਸ਼ਤਿਆਂ ਦੀ ਮਹਿਕਦੀ ਫੁੱਲਵਾੜੀ ਦੀ ਤਰ੍ਹਾਂ ਹੁੰਦਾ ਸੀ।ਘਰ ਵਿੱਚ ਇਕ-ਦੂਸਰੇ ਦੇ ਦੁੱਖ-ਸੁੱਖ ਵਿੱਚ ਭਾਈਵਾਲ ਬਣਦਾ ਸੀ।ਘਰ ਦਾ ਬਜ਼ੁਰਗ ਪਰਿਵਾਰ ਦਾ ਮੁਖੀ ਹੁੰਦਾ ਸੀ। ਸਾਂਝੇ ਪਰਿਵਾਰਾਂ ਦੇ ਰਿਸ਼ਤਿਆਂ ‘ਚ ਪਿਆਰ ਤੇ ਵਿਸਸ਼ਾਸ ਵੀ ਦੇਖਣ ਨੂੰ ਮਿਲਦਾ ਸੀ।ਜੋ ਅਜੋਕੇ ਇਕਹਿਰੇ ਪਰਿਵਾਰਾਂ ਵਿਚੋਂ ਨਹੀਂ ਮਿਲਦਾ।ਖੁਸ਼ੀਆਂ ਲੱਭਦੇ ਲੱਭਦੇ ਅਸੀਂ ਸਾਂਝੇ ਪਰਿਵਾਰ ਹੀ ਖ਼ਤਮ ਕਰ ਲਏ ਤੇ ਜੀਵਨ ਵਿੱਚ ਤਣਾਅ ਵਧ ਗਿਆ ਹੈ।
ਇਸ ਸਮੇਂ ਏ.ਐਸ.ਆਈ ਚਰਨਜੀਤ ਸਿੰਘ, ਸਾਹਿਲ ਬਹਿਲ ਮੋਨਿਕਾ ਬਹਿਲ, ਜੋਤੀ, ਸੁਰਿੰਦਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …