Monday, February 23, 2026

ਰਾਜਸਥਾਨ ਦੇ 43 ਵਿਅਕਤੀਆਂ ਨੂੰ ਘਰਾਂ ’ਚ ਇਕਾਂਤਵਾਸ ਲਈ ਭੇਜਿਆ

ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਸਿਵਲ ਸਰਜਨ ਨੇ ਕੀਤਾ ਰਵਾਨਾ

ਕਪੂਰਥਲਾ, 17 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਕਪੂਰਥਲਾ ਵੱਲੋਂ ਰਾਜਸਥਾਨ ਤੋਂ ਆਏ ਹੋਏ 43 ਵਿਅਕਤੀ, ਜਿਨ੍ਹਾਂ ਨੂੰ ਆਰ.ਸੀ.ਐਫ ਨੇੜੇ ਪ੍ਰੀਤ ਪਲਾਜ਼ਾ ਪੈਲੇਸ ਵਿਖੇ ਕੁਆਰਨਟੀਨ ਕੀਤਾ ਗਿਆ ਸੀ, ਨੂੰ ਅੱਜ ਹੋਮ ਕੁਆਰਨਟੀਨ ਲਈ ਘਰਾਂ ਨੂੰ ਭੇਜ ਦਿੱਤਾ ਗਿਆ।
               ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸਿਵਲ ਸਰਜਨ ਡਾ. ਜਸਮੀਤ ਬਾਵਾ ਵੱਲੋਂ ਇਨ੍ਹਾਂ ਵਿਅਕਤੀਆਂ ਨੂੰ ਉਥੋਂ ਰਵਾਨਾ ਕੀਤਾ ਗਿਆ।ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੀ ਰਿਵਾਈਜ਼ਡ ਡਿਸਚਾਰਜ ਪਾਲਿਸੀ ਤਹਿਤ ਇਨ੍ਹਾਂ ਵਿਅਕਤੀਆਂ ਨੂੰ ਘਰਾਂ ਵਿਚ ਇਕਾਂਤਵਾਸ ਲਈ ਘਰਾਂ ਵਿਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵਿਅਕਤੀ ਭਵਾਨੀਪੁਰ ਪਿੰਡ ਦੇ ਜਿਮੀਂਦਾਰਾਂ ਕੋਲ ਕੰਮ ਕਰਦੇ ਹਨ ਅਤੇ ਹੁਣ ਇਹ ਉਨ੍ਹਾਂ ਦੇ ਘਰਾਂ ਵਿਚ ਹੀ ਇਕਾਂਤਵਾਸ ਵਿਚ ਰਹਿਣਗੇ।ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਬਹੁਤ ਹੀ ਵਧੀਆ ਫ਼ੈਸਲਾ ਹੈ ਕਿ ਆਪਣੇ ਆਪ ਨੂੰ ਸੈਲਫ ਕੁਆਰਨਟੀਨ ਕੀਤਾ ਜਾਵੇ ਅਤੇ ਹਰੇਕ ਵਿਅਕਤੀ ਆਪਣੀ ਜਿੰਮੇਵਾਰੀ ਆਪ ਸਮਝੇ ਅਤੇ ਕੰਮ ਕਰਦਿਆਂ ਆਪਣਾ ਧਿਆਨ ਵੀ ਰੱਖੇ।ਉਨ੍ਹਾਂ ਕਿਹਾ ਕਿ ਸੂਬੇ ਅਤੇ ਮੁਲਕ ਦੀ ਆਰਥਿਕਤਾ ਬਚਾਉਣ ਲਈ ਬਜ਼ਾਰ ਅਤੇ ਸਨਅਤਾਂ ਖੁੱਲ੍ਹਣੀਆਂ ਬੇਹੱਦ ਜ਼ਰੂਰੀ ਹਨ।
               ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਦੱਸਿਆ ਕਿ ਘਰਾਂ ਵਿਚ ਇਕਾਂਤਵਾਸ ਲਈ ਭੇਜੇ ਗਏ ਇਨ੍ਹਾਂ ਵਿਅਕਤੀਆਂ ਦੇ ਹੱਥ ’ਤੇ ਸਟੈਂਪਿੰਗ ਕੀਤੀ ਗਈ ਹੈ ਅਤੇ ਉਨ੍ਹਾਂ ਕੋਲੋਂ ਸੈਲਫ ਡੈਕਲਾਰੇਸ਼ਨ ਦਾ ਫਾਰਮ ਵੀ ਭਰਵਾਇਆ ਗਿਆ ਹੈ ਕਿ ਉਹ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨਗੇ ਅਤੇ ਅਜਿਹੇ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਕਰਨਗੇ।
                 ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡਾ. ਸੰਦੀਪ ਧਵਨ, ਡਾ. ਸੰਦੀਪ ਭੋਲਾ, ਡਾ. ਰਾਜੀਵ ਭਗਤ, ਵਿਸ਼ਾਲ ਸੋਨੀ, ਵਿਕਾਸ ਸ਼ਰਮਾ, ਨਰਿੰਦਰ ਸਿੰਘ ਮੰਨਸੂ, ਕੁਲਦੀਪ ਸ਼ਰਮਾ, ਕਰਮਪਾਲ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …