ਭੀਖੀ, 20 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੋਰੋਨਾ ਮਹਾਂਮਾਰੀ ਸੰਕਟ ਦੇ ਚੱਲਦਿਆਂ ਜਿਥੇ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਹਰ ਸੰਭਵ ਕਸ਼ਿਸ਼ ਨਾਲ 
ਮਦਦ ਕੀਤੀ ਜਾ ਰਹੀ ਹੈ।ਉਥੇ ਹੀ ਨਗਰ ਪੰਚਾਇਤ ਭੀਖੀ ਵਲੋਂ ਵੀ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।ਨਗਰ ਪੰਚਾਇਤ ਭੀਖੀ ਵਲੋਂ ਪਿੱਛਲੇ ਦਿਨੀਂ ਜਿਥੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ, ਉਥੇ ਨਾਲ-ਨਾਲ ਸ਼ਹਿਰ ਨੂੰ ਸਾਫ ਸੁਥਰਾ ਬਣਾਏ ਰੱਖਣ ਦੇ ਉਪਰਾਲੇ ਵੀ ਕੀਤੇ ਜਾ ਰਹੇ ਹਨ।ਸਥਾਨਕ ਵਾਰਡ ਨੰਬਰ 4 ਦੇ ਐਮ.ਸੀ ਮਨੋਜ ਕੁਮਾਰ ਰੋਕੀ ਵਲੋਂ ਸਫ਼ਾਈ ਕਰਮਚਾਰੀਆਂ ਦੀ ਮਦਦ ਨਾਲ ਨਹਿਰ ਦੀ ਪਟੜੀ ਦੀ ਸਫਾਈ ਕਰਵਾਈ ਗਈ ਅਤੇ ਨਹਿਰ ਦੀ ਪਟੜੀ ਦੇ ਫਾਲਤੂ ਮਿੱਟੀ ਚੁੱਕੀ ਗਈ।ਜਿਸ ਨਾਲ ਪਟੜੀ ਪਹਿਲਾਂ ਨਾਲੋਂ ਤਕਰੀਬਨ ਤਿੰਨ ਫੁੱਟ ਚੌੜੀ ਹੋ ਗਈ ਹੈ।ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਵਿਨੋਦ ਕੁਮਾਰ ਸਿੰਗਲਾ, ਮਨੋਜ ਕੁਮਾਰ ਰੋਕੀ, ਰਾਮ ਕੁਮਾਰ ਅਤੇ ਸਫਾਈ ਕਰਮਚਾਰੀ ਹਾਜ਼ਰ ਸਨ।
Punjab Post Daily Online Newspaper & Print Media