Friday, July 10, 2026

ਐਸ.ਐਸ ਜੈਨ ਸਭਾ ਭੀਖੀ ਦੀ ਹੋਈ ਸਲਾਨਾ ਚੋਣ

ਭੀਖੀ, 20 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਕਸਬੇ ਦੀ ਐਸ.ਐਸ ਜੈਨ ਸਭਾ (ਰਜਿ:) ਭੀਖੀ ਦੀ ਸਲਾਨਾ ਚੋਣ ਹੋਈ।ਪੂਜਯ ਗੁਰਦੇਵ ਪ੍ਰਗਿਆ ਮਹਾਂਰਿਸ਼ੀ ਉਤਰ ਭਾਰਤ ਪ੍ਰਵਰਤਕ ਸ੍ਰੀ ਮੁਨੀ ਸੁਮਨ ਕੁਮਾਰ ਜੀ (ਸਰਵਨ) ਦੀ ਅਪਾਰ ਕ੍ਰਿਪਾ ਸਦਕਾ ਸਰਵਸੰਮਤੀ ਨਾਲ ਚੋਣ ਕੀਤੀ।ਚੋਣ ਵਿਚ ਸਰਵਸੰਮਤੀ ਨਾਲ ਸੰਤ ਰਾਮ ਜੈਨ ਨੂੰ ਸਭਾ ਦਾ ਪ੍ਰਧਾਨ ਚੁਣ ਲਿਆ ਗਿਆ।ਸਭਾ ਦੇ ਸਰਪ੍ਰਸਤ ਪ੍ਰੇਮ ਚੰਦ ਜੈਨ, ਸੁਰੇਸ਼ ਜੈਨ, ਡਾ. ਅਨਿਲ ਜੈਨ, ਤਰਸੇਮ ਚੰਦ, ਰਾਜੇਸ਼ ਮਿੱਤਲ, ਸੂਰਜ ਭਾਨ ਨੂੰ ਚੁਣਿਆ ਗਿਆ।ਪਿਉਸ਼ ਜੈਨ, ਵਿਨੋਦ ਕੁਮਾਰ ਜੈਨ ਨੂੰ ਮੀਤ ਪ੍ਰਧਾਨ, ਸਕੱਤਰ ਪ੍ਰਵੀਨ ਜੈਨ, ਸਹਾਇਕ ਸਕੱਤਰ ਸਰੋਭ ਜੈਨ, ਕੈਸ਼ੀਅਰ ਸੁਰਿੰਦਰ ਬਾਂਸਲ, ਪ੍ਰੈਸ ਸਕੱਤਰ ਮਨੀਸ਼ ਜਿੰਦਲ ਅਤੇ ਪ੍ਰਿੰਸ ਜੈਨ, ਕਾਰਜਕਾਰੀ ਮੈਂਬਰ ਇੰਦਰਜੀਤ ਜੈਨ, ਡਾ. ਬਾਲ ਕ੍ਰਿਸ਼ਨ, ਪ੍ਰਵੀਨ ਜੈਨ ਆਦਿ ਅਹੁਦੇਦਾਰ ਸਰਵਸੰਮਤੀ ਨਾਲ ਚੁਣੇ ਗਏ।
                  ਇਸ ਮੌਕੇ ਨਵੀਨ ਜੈਨ, ਸੁਰੇਸ਼ ਸਿੰਗਲਾ, ਨਿਤੇਸ਼ ਜੈਨ, ਅਸ਼ੋਕ ਜੈਨ, ਰਾਮ ਲੁਭਾਇਆ ਜੈਨ, ਵਿਵੇਕ ਜੈਨ, ਸ਼ੰਭੂ ਜੈਨ, ਤਰਸੇਮ ਚੰਦ ਹਾਜ਼ਰ ਸਨ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …