ਨਵਾਂਸ਼ਹਿਰ, 22 ਮਈ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਵਿਦੇਸ਼ ਤੋਂ ਆਏ 4 ਹੋਰ ਵਿਅਕਤੀਆਂ ਨੂੰ ਅੱਜ ‘ਸਟੇਟ ਇਕਾਂਤਵਾਸ’ ਰੈਲ
ਮਾਜਰਾ ਵਿਖੇ ਰੱਖਿਆ ਗਿਆ ਹੈ।ਇਨ੍ਹਾਂ ’ਚੋਂ ਤਿੰਨ ਮਲੇਸ਼ੀਆ ਤੋਂ ਪਰਤੇ ਹਨ ਜਦਕਿ ਇ ਕ ਕੈਨੇਡਾ ਤੋਂ ਵਾਪਸ ਆਏ ਹਨ।
‘ਸਟੇਟ ਇਕਾਂਤਵਾਸ’ ਦੇ ਇੰਚਾਰਜ਼ ਅਤੇ ਐਸ.ਐਮ.ਓ ਕਾਠਗੜ੍ਹ ਡਾ. ਗੁਰਿੰਦਰਜੀਤ ਸਿੰਘ ਅਨੁਸਾਰ ਇਨ੍ਹਾਂ ’ਚੋਂ ਮਲੇਸ਼ੀਆ ’ਚੋਂ ਆਏ ਤਿੰਨ ਵਿਅਕਤੀਆਂ ਦੇ ਸੈਂਪਲ ਲੈ ਲਏ ਗਏ ਹਨ, ਜਦਕਿ ਕੈਨੇਡਾ ਤੋਂ ਆਈ ਮਹਿਲਾ ਦਾ ਹਾਲਾਂ ਸੈਂਪਲ ਲਿਆ ਜਾਣਾ ਹੈ।
ਉਨ੍ਹਾਂ ਦੱਸਿਆ ਕਿ ਮਲੇਸ਼ੀਆ ਤੋਂ ਆਏ ਤਿੰਨ ਵਿਅਕਤੀਆਂ ’ਚੋਂ ਦੋ ਸੰਧਵਾਂ ਦੇ ਅਤੇ ਤੀਸਰਾ ਨਵਾਂਸ਼ਹਿਰ ਨਾਲ ਸਬੰਧਤ ਹੈ ਅਤੇ ਉਨ੍ਹਾਂ ਵਲੋਂ ‘ਸਟੇਟ ਇਕਾਂਤਵਾਸ’ ’ਚ ਰਹਿਣ, ਜਦਕਿ ਕੈਨੇਡਾ ਤੋਂ ਆਏ ਸਿੰਬਲ ਮਜਾਰਾ ਨਾਲ ਸਬੰਧਤ ਯਾਤਰੀ ਵਲੋਂ ਟੈਸਟ ਉਪਰੰਤ ਹੋਟਲ ’ਚ ਜਾਣ ਦੀ ਇੱਛਾ ਪ੍ਰਗਟਾਈ ਗਈ ਹੈ।
ਡਾ. ਗੁਰਿੰਦਰਜੀਤ ਸਿੰਘ ਅਨੁਸਾਰ ਇਸ ਤੋਂ ਪਹਿਲਾਂ ਵਿਦੇਸ਼ ਤੋਂ 7 ਵਿਅਕਤੀ ਇਸ ਇਕਾਂਤਵਾਸ ’ਚ ਆਏ ਸਨ, ਜਿਨ੍ਹਾਂ ਨੂੰ ਬਾਅਦ ’ਚ ਉਨ੍ਹਾਂ ਦੀ ਇੱਛਾ ਮੁਤਾਬਕ ਹੋਟਲਾਂ ’ਚ ਤਬਦੀਲ ਕਰ ਦਿੱਤਾ ਗਿਆ ਸੀ।
Check Also
ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …
Punjab Post Daily Online Newspaper & Print Media