Saturday, August 1, 2026

ਜਿਲ੍ਹੇ ’ਚ ਕੋਵਿਡ ਦੇ 5 ਐਕਟਿਵ ਕੇਸ – ਸਿਵਲ ਸਰਜਨ

ਹੁਣ ਤੱਕ 1911 ਟੈਸਟ ਨੈਗੇਟਿਵ, 95 ਸੈਂਪਲਾਂ ਦੀ ਰਿਪੋਰਟ ਬਕਾਇਆ

ਨਵਾਂਸ਼ਹਿਰ, 22 ਮਈ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ ਦੇ 5 ਐਕਟਿਵ ਕੇਸ ਰਹਿ ਗਏ ਹਨ ਜੋ ਕਿ ਆਈਸੋਲੇਸ਼ਨ ਸੈਂਟਰ ਢਾਹਾਂ ਕਲੇਰਾਂ ਵਿਖੇ ਇਲਾਜ ਅਧੀਨ ਹਨ।
            ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਪਾਜ਼ਿਟਿਵ ਪਾਏ ਗਏ ਬਾਹਰਲੇ ਜ਼ਿਲ੍ਹਿਆਂ ਨਾਲ ਸਬੰਧਤ 11 ਮਾਮਲਿਆਂ ਨੂੰ ਸਬੰਧਤ ਜ਼ਿਲ੍ਹਿਆਂ ’ਚ ਤਬਦੀਲ ਕਰਨ ਉਪਰੰਤ ਜ਼ਿਲ੍ਹੇ ਦੇ ਕੁੱਲ ਪਾਜ਼ਿਟਿਵ ਪਾਏ ਕੇਸਾਂ ਦੀ ਗਿਣਤੀ 101 ਰਹਿ ਗਈ ਹੈ, ਜਿਸ ਵਿੱਚੋਂ ਬਾਕੀ ਸਾਰੇ ਠੀਕ ਹੋ ਕੇ ਘਰ ਜਾਣ ਬਾਅਦ 5 ਇਲਾਜ ਅਧੀਨ ਹਨ।
             ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ ਹੁਣ ਤੱਕ 1911 ਟੈਸਟ ਨੈਗੇਟਿਵ ਪਾਏ ਗਏ ਹਨ, ਜਦਕਿ 95 ਸੈਂਪਲਾਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ।ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਆਈਸੋਲੇਸ਼ਨ ਵਾਰਡ ਦੇ ਇੰਚਾਰਜ ਅਤੇ ਐਸ ਐਮ ਓ ਬੰਗਾ ਡਾ. ਕਵਿਤਾ ਭਾਟੀਆ ਅਨੁਸਾਰ ਇਲਾਜ ਅਧੀਨ ਵਿਅਕਤੀਆਂ ’ਚੋਂ ਕੁੱਝ ਮਰੀਜ਼ 24 ਨੂੰ ਅਤੇ ਕੁੱਝ 25 ਨੂੰ ਆਪਣਾ ਆਈਸੋਲੇਸ਼ਨ ਸਮਾਂ ਪੂਰਾ ਕਰ ਲੈਣਗੇ, ਜਿਸ ਉਪਰੰਤ ਉਨ੍ਹਾਂ ਨੂੰ ‘ਘਰੇਲੂ ਇਕਾਂਤਵਾਸ’ ’ਚ ਭੇਜ ਦਿੱਤਾ ਜਾਵੇਗਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …