ਮੌਜੂਦਾ ਅਹੁਦੇਦਾਰ ਤੇ ਮੈਂਬਰ ਅਗਲੀ ਚੋਣ ਤੱਕ ਕੰਮ ਕਰਦੇ ਰਹਿਣਗੇ
ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸੇਵਾ ਮੁਕਤ ਕਰਮਚਾਰੀ ਐਸੋਸੀਏਸ਼ਨ
ਰਜਿ: ਦੀ ਇਕ ਵਿਸ਼ੇਸ਼ ਇਕੱਤਰਤਾ ਐਸੋਸੀਏਸ਼ਨ ਦੇ ਮੁੱਖ ਦਫਤਰ ਸ੍ਰੀ ਗੁਰੂ ਰਾਮਦਾਸ ਨਿਵਾਸ ਵਿਖੇ ਜੋਗਿੰਦਰ ਸਿੰਘ ਅਦਲੀਵਾਲ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਕਾਰਜਕਰਨੀ ਦੇ ਅਹੁਦੇਦਾਰ ਬਲਵੀਰ ਸਿੰਘ ਸੀਨੀ: ਮੀਤ ਪ੍ਰਧਾਨ, ਰਾਜ ਸਿੰਘ ਸੀਨੀ: ਮੀਤ ਪ੍ਰਧਾਨ, ਪਰਮਿੰਦਰ ਸਿੰਘ ਡੰਡੀ ਜਨਰਲ ਸਕੱਤਰ ਅਤੇ ਹਰਵਿੰਦਰਪਾਲ ਸਿੰਘ ਸਕੱਤਰ ਤੋਂ ਇਲਾਵਾ ਮੈਂਬਰ ਹਾਜ਼ਰ ਸਨ।
ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਸੁਪਤਨੀ ਸ੍ਰੀਮਤੀ ਅਮਰਪਾਲ ਕੌਰ, ਪ੍ਰਸਿੱਧ ਰਾਗੀ ਪਦਮ ਸ੍ਰੀ ਨਿਰਮਲ ਸਿੰਘ ਖਾਲਸਾ, ਭਾਈ ਸਵਰਨ ਸਿੰਘ ਸਾਬਕਾ ਇੰਚਾਰਜ ਧਰਮ ਪ੍ਰਚਾਰ ਕਮੇਟੀ ਜੰਮੂ ਕਸ਼ਮੀਰ ਦੇ ਅਕਾਲ ਚਲਾਣਾ ਕਰ ਜਾਣ ਤੇ ਮੂਲਮੰਤਰ ਦੇ ਪਾਠ ਕਰਕੇ ਸ਼ਰਧਾਂਜਲੀ ਭੇਟ ਕੀਤੀ।
ਐਸੋਸੀਏਸ਼ਨ ਦੇ ਪ੍ਰੈਸ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਦਲੀਪ ਸਿੰਘ ਮੱਲੂਨੰਗਲ ਨੇ ਸ਼੍ਰੋਮਣੀ ਕਮੇਟੀ ਲਈ ਬੜਾ ਲੰਮਾ ਸਮਾਂ ਸ਼ਲਾਘਾਯੋਗ ਬੇਦਾਗ ਸੇਵਾਵਾਂ ਦਿੱਤੀਆਂ ਹਨ।ਉਨ੍ਹਾਂ ਦੀ ਮਿਹਨਤ ਤੇ ਪ੍ਰੇਰਨਾ ਸਦਕਾ ਗੁਰੂ ਰਾਮਦਾਸ ਹਸਪਤਾਲ ਵੱਲਾ ਲਈ ਨੇੜੇ ਦੇ ਪਿੰਡਾਂ ਦੇ ਪਤਵੰਤਿਆਂ ਨੂੰ ਉਤਸ਼ਾਹਤ ਕਰਕੇ ਜ਼ਮੀਨ ਹਾਸਲ ਕੀਤੀ ਗਈ।ਬਹੁਤੇ ਮੈਂਬਰਾਂ ਨਾਲੋ ਉਹਨਾਂ ਦਾ ਜੀਵਨ ਜਿਆਦਾ ਸਾਦਗੀ ਤੇ ਗੁਰਮਤਿ ਦਾ ਧਾਰਨੀ ਸੀ।ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਨੂੰ ਇਕ ਪੱਤਰ ਲਿਖ ਕੇ ਜਥੇਦਾਰ ਮੱਲੂਨੰਗਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਏ ਜਾਣ ਦੀ ਪੁਰਜੋਰ ਮੰਗ ਕੀਤੀ ਹੈ।
ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਕਰੋਨਾ ਮਹਾਂਮਾਰੀ ਸਮੇਂ ਲੋੜਵੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ਦੇਣ ਦੇ ਫੈਸਲੇ ਨੂੰ ਵੀ ਪ੍ਰਵਾਨਗੀ ਦਿੱਤੀ।ਰਾਸ਼ਨ ਕਿੱਟਾਂ ਵੰਡਣ ਲਈ ਪ੍ਰਮਿੰਦਰ ਸਿੰਘ ਡੰਡੀ ਜਨਰਲ ਸਕੱਤਰ ਅਤੇ ਚਰਨਜੀਤ ਸਿੰਘ ਖਚਾਨਚੀ ਦੀ ਡਿਊਟੀ ਲਗਾਈ ਗਈ।ਇਕੱਤਰਤਾ ਵਿੱਚ ਉਪਰੋਕਤ ਤੋਂ ਇਲਾਵਾ ਸਤਬੀਰ ਸਿੰਘ ਧਾਮੀ, ਜਸਵੰਤ ਸਿੰਘ ਬਾਪੂ ਮੈਂਬਰ ਵੀ ਸ਼ਾਮਲ ਸਨ।
ਮੀਟਿੰਗ ਇਹ ਵੀ ਫੈਸਲਾ ਲਿਆ ਗਿਆ ਕਿ ਭਾਵੇ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮਿਆਦ ਪੂਰੀ ਹੋ ਗਈ ਹੈ, ਪਰ ਕਰੋਨਾ ਸੰਕਟ ਕਾਰਨ ਇਜਲਾਸ ਬੁਲਾਇਆ ਨਹੀਂ ਜਾ ਸਕਿਆ।ਇਸ ਲਈ ਮੌਜੂਦਾ ਅਹੁਦੇਦਾਰ ਤੇ ਮੈਂਬਰ ਅਗਲੀ ਚੋਣ ਤੱਕ ਕੰਮ ਕਰਦੇ ਰਹਿਣਗੇ।
Punjab Post Daily Online Newspaper & Print Media