ਭੀਖੀ, 22 ਮਈ (ਪੰਜਾਬ ਪੋਸਟ – ਕਮਲ ਜ਼ਿੰਦਲ) – ਕੋਰੋਨਾ ਮਹਾਂਮਾਰੀ ਦਾ ਸਾਹਮਣਾ ਕਰਨ ਵਾਸਤੇ ਮਨੁੱਖੀ ਸਰੀਰ ਦੀ ਅੰਦਰੂਨੀ ਸਮਰੱਥਾ ਮਜ਼ਬੂਤ ਕਰਨ ਲਈ
ਆਯੂਸ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਿਤ ਤੇ ਹਿਊਮੋਪੈਥਿਕ ਵਿਭਾਗ ਵਲੋਂ ਸਥਾਨਕ ਵਾਰਡ ਨੰਬਰ-4 ਵਿਖੇ ਇਮਊਨਿਟੀ ਬੂਸਟਰ ਦੀ ਜਨਤਕ ਵੰਡ ਕੀਤੀ ਗਈ।ਜਿਲ੍ਹਾ ਹਿਊਮੋਪੈਥਿਕ ਅਫਸਰ ਡਾ. ਸੁਰਿੰਦਰ ਕੌਰ ਸਿੰਧੂ ਨੇ ਲੋਕਾਂ ਨੂੰ ਜਾਗਰੂਕ ਕਰਦੇ ਕਿਹਾ ਕਿ ਕੋਰੋਨਾ ਦੇ ਟਾਕਰੇ ਲਈ ਖਣਿਜ਼ ਅਤੇ ਵਿਟਾਮਿਨ ਭਰਪੂਰ ਖੁਰਾਕ ਲੈਣ ਦੇ ਨਾਲ-ਨਾਲ ਘਰ ਤੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ, ਸਰੀਰਕ ਫਾਸਲਾ ਦੇ ਨਾਲ-ਨਾਲ ਹੱਥਾਂ ਨੂੰ ਦਿਨ ਵਿੱਚ ਕਈ ਵਾਰ ਸਾਬਣ ਨਾਲ ਸਾਫ ਕੀਤਾ ਜਾਵੇ ਅਤੇ ਘਰਾਂ ਦੀ ਸ਼ਫਾਈ ਖਾਸ ਕਰ ਪੈਖ਼ਾਨੇ ਦੀ ਸ਼ਫਾਈ ਦਾ ਉਚੇਚਾ ਧਿਆਨ ਰੱਖਿਆ ਜਾਵੇ।
ਇਸ ਮੌਕੇ ਐਡਵੋਕੇਟੋ ਮਨੋਜ ਕੁਮਾਰ ਸਿੰਗਲਾ (ਰੌਕੀ) ਐਮ.ਸੀ ਵਾਰਡ ਨੰ. 4 ਨੇ ਕਿਹਾ ਕਿ ਇਸ ਬਿਪਤਾ ਦੇ ਸਮੇਂ ਵਿੱਚ ਨਗਰ ਪੰਚਾਇਤ ਪ੍ਰਸ਼ਾਸਨ ਅਤੇ ਲੋਕਾਂ ਦਰਮਿਆਨ ਸੰਪਕਰ ਕੜ੍ਹ ਦੀ ਭੂਮਿਕਾ ਨਿਭਾਅ ਰਹੀ ਹੈ ਅਤੇ ਸਿਹਤ ਵਿਭਾਗ ਨੂੰ ਹਰ ਤਰ੍ਹਾਂ ਦੇ ਸਹਿਯੋਗ ਲਈ ਉਹ ਹਮੇਸ਼ਾਂ ਤਤਪਰ ਹਨ।ਇਸ ਮੌਕੇ ਐਸ.ਐਮ.ਓ ਆਯੂਸ਼ ਡਾ. ਗੁਰਤੇਜ ਸਿੰਘ ਤੋਂ ਇਲਾਵਾ ਜਗਤਾਰ ਸਿੰਘ ਸ਼ੁਸੀਲ ਕੁਮਾਰ ਅਤੇ ਸੁਖਜਿੰਦਰ ਕੌਰ ਆਦਿ ਮੋਜ਼ੂਦ ਸਨ।
Check Also
ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ ਵੱਲੋਂ ਰਾਸ਼ਟਰੀ ਪੋਸ਼ਣ ਹਫ਼ਤੇ ਦਾ ਆਯੋਜਨ
ਅੰਮ੍ਰਿਤਸਰ, 12 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ. ਕਾਲਜ ਫਾਰ ਵੁਮੈਨ, ਅੰਮ੍ਰਿਤਸਰ ਵਿਖੇ ਪੀ.ਜੀ. ਹੋਮ …
Punjab Post Daily Online Newspaper & Print Media