Monday, April 27, 2026

ਕਿਸੇ ਪਾਰਟੀ ਨਾਲ ਗਠਜੋੜ ਦੀ ਗੱਲ ਨਹੀਂ ਆਖੀ – ਪਰਮਿੰਦਰ ਢੀਂਡਸਾ

ਲੌਂਗੋਵਾਲ, 23 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰੋਨਾ ਮਹਾਂਮਾਰੀ ਦੇ ਨਾਲ ਫਰੰਟਲਾਈਨ ‘ਤੇ ਜੰਗ ਲੜ ਰਹੇ ਸਿਹਤ ਕਰਮੀ, ਪੁਲਿਸ ਮੁਲਾਜ਼ਮਾਂ ਅਤੇ ਮੀਡੀਆ ਕਰਮੀਆਂ ਦੀ ਹੌਂਸਲਾ ਅਫਜ਼ਾਈ ਕਰਨ ਦੇ ਨਾਲ-ਨਾਲ ਸੀ.ਐਚ.ਸੀ ਅਮਰਗੜ੍ਹ ਵਿਖੇ ਪਿਛਲੇ ਦਿਨੀ ਸੈਨੇਟਾਈਜ਼ਰ, ਮਾਸਕ ਅਤੇ ਵਿਟਾਮਿਨ-ਸੀ ਦੀਆਂ ਗੋਲੀਆਂ ਐਸ.ਐਮ.ਓ ਡਾਕਟਰ ਸੰਜੇ ਗੋਇਲ ਨੂੰ ਭੇਟ ਕਰਨ ਲਈ ਪਿਛਲੇ ਦਿਨੀਂ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਹਲਕਾ ਲਹਿਰਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਵਿਸ਼ੇਸ਼ ਤੌਰ `ਤੇ ਪਹੁੰਚੇ ਸਨ।ਜਿਸ ਦੌਰਾਨ ਉਨ੍ਹਾਂ ਜਿਥੇ ਪੰਜਾਬ ਦੀਆਂ ਸਿਹਤ ਸਹੂਲਤਾਂ, ਸ਼ਰਾਬ ਦੀ ਸਮੱਗਲਿੰਗ ਅਤੇ ਕਈ ਹੋਰ ਮੁੱਦਿਆਂ ਬਾਰੇ ਪੱੱਤਰਕਾਰਾਂ ਵਲੋਂ ਪੁੱਛੇ ਸਵਾਲਾਂ ਦੇ ਜਵਾਬ ਬੜੇ ਹੀ ਵਿਸਥਾਰ ਨਾਲ ਦਿੱਤੇ ਸਨ।ਭਵਿੱਖ ਦੀ ਰਣਨੀਤੀ ਬਾਰੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਸੀ ਕਿ ਅੱਜ ਇੱਥੇ ਉਹ ਕੋਈ ਸਿਆਸੀ ਗੱਲ ਨਹੀਂ ਕਰਨ ਆਏ।ਫਿਲਹਾਲ ਤਾਂ ਅਸੀਂ ਸਾਰਿਆਂ ਨੇ ਮਿਲ ਕੇ ਕਰੋਨਾ ‘ਤੇ ਫ਼ਤਹਿ ਹਾਸਲ ਕਰਨੀ ਹੈ।ਉਸ ਤੋਂ ਬਾਅਦ ਸਾਰੇ ਰਲ ਕੇ ਚੰਗੀ ਸੋਚ ਨੂੰ ਉਭਾਰਨ ਲਈ ਯਤਨ ਜਰੂਰ ਕਰਾਂਗੇ।
                ਉਨਾਂ ਕਿਹਾ ਕਿ ਇੱਕ ਅਖਬਾਰ ਨੇ ਇਹ ਬਿਆਨ ਪਾ ਕੇ ਖ਼ਬਰ ਪ੍ਰਕਾਸ਼ਿਤ ਕੀਤੀ ਕਿ ਵਿਧਾਨ ਸਭਾ ਚੋਣਾਂ `ਆਮ ਆਦਮੀ ਪਾਰਟੀ` ਨਾਲ ਮਿਲ ਕੇ ਲੜੀਆਂ ਜਾ ਸਕਦੀਆਂ ਹਨ, ਜਦਕਿ ਉਨਾਂ ਨੇ ਅਜਿਹਾ ਬਿਆਨ ਬਿਲਕੁੱਲ ਵੀ ਨਹੀਂ ਦਿੱਤਾ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …