Thursday, July 9, 2026

ਗੁਰਦਾਸਪੁਰ ਜਿਲ੍ਹੇ ‘ਚ 2512 ਸ਼ੱਕੀ ਮਰੀਜ਼ਾਂ ਵਿਚੋਂ 2231 ਮਰੀਜ਼ਾਂ ਦੀ ਰਿਪੋਰਟ ਨੈਗਟਿਵ

ਗੁਰਦਾਸਪੁਰ, 23 ਮਈ (ਪੰਜਾਬ ਪੋਸਟ ਬਿਊਰੋ) – ਡਾ. ਕਿਸ਼ਨ ਚੰਦ ਸਿਵਲ ਸਰਜਨ ਨੇ ਦੱਸਿਆ ਹੈ ਕਿ ਜ਼ਿਲੇ ‘ਚ ਕੋਰੋਨਾ ਵਾਇਰਸ ਬਿਮਾਰੀ ਦੇ 2512 ਸ਼ੱਕੀ ਮਰੀਜ਼ਾਂ ਵਿਚੋਂ 2231 ਮਰੀਜਾਂ ਦੀ ਰਿਪੋਰਟ ਨੈਗਟਿਵ ਆਈ ਹੈ, 133 ਕੋਰੋਨਾ ਪੀੜਤ, 138 ਪੈਂਡਿਗ ਅਤੇ 10 ਸੈਂਪਲ ਰਿਜੈਕਟ ਹੋਏ ਹਨ।
ਉਨਾਂ ਨੇ ਅੱਗੇ ਦੱਸਿਆ ਕਿ ਜ਼ਿਲੇ ‘ਚ 133 ਕੋਰੋਨਾ ਪੀੜਤਾਂ ਵਿਚੋਂ 03 ਵਿਅਕਤੀਆਂ ਦੀ ਮੋਤ ਹੋ ਚੱਕੀ ਹੈ।ਜਿਨਾਂ ਵਿੱਚ ਇਕ ਪਿੰਡ ਭੈਣੀ ਪਸਵਾਲ ਦਾ ਸੀ ਅਤੇ 01 ਪਿੰਡ ਠੀਕਰਵਾਲ ਅਤੇ 01 ਕ੍ਰਿਸ਼ਨਾ ਨਗਰ ਬਟਾਲਾ ਦਾ, ਜਿਨਾਂ ਦੀ ਬੀਤੀ ਦਿਨੀਂ ਲਧਿਆਣਾ ਵਿਖੇ ਮੌਤ ਹੋ ਗਈ ਸੀ।122 ਮਰੀਜਾਂ ਠੀਕ ਹੋ ਕੇ ਘਰ ਨੂੰ ਭੇਜੇ ਗਏ ਹਨ (114 ਠੀਕ ਹੋਏ ਹਨ, 08 ਘਰਾਂ ਅੰਦਰ ਏਕਾਂਤਵਾਸ ਕੀਤੇ ਗਏ ਹਨ)।
              ਅੱਜ ਪਿੰਡ ਜਾਗੋਵਾਲ ਬਾਂਗਰ ਦੇ ਰਹਿਣ ਵਾਲੇ ਵਿਅਕਤੀ ਦੀ ਰਿਪੋਰਟ ਪੋਜ਼ਟਿਵ ਆਈ ਹੈ, ਜੋ ਬੀਤੇ ਦਿਨੀਂ ਮੁੰਬਈ ਤੋਂ ਆਇਆ ਸੀ।ਇਸ ਤੋਂ ਪਹਿਲਾਂ 07 ਪੀੜਤ ਜਿੰਨਾਂ ਦੀ ਰਿਪੋਰਟ ਪੌਜ਼ਟਿਵ ਆਈ ਹੈ, ਪਰ ਉਨਾਂ ਵਿਚ ਕੋਰੋਨਾ ਵਾਇਰਸ ਦੇ ਨਿਰਧਾਰਿਤ ਲੱਛਣ ਨਹੀਂ ਹਨ ਅਤੇ ਉਹ ਤੰਦਰੁਸਤ ਹਨ।ਇਸ ਤਰਾਂ ਹੁਣ 03 ਪੀੜਤ ਧਾਰੀਵਾਲ ਅਤੇ 05 ਪੀੜਤ ਬਟਾਲਾ ਵਿਖੇ ਰੱਖੇ ਗਏ ਗਨ।

Check Also

ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …